ਵਿਗੜਦੇ ਹਾਲਾਤਾਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਤੋਂ ਟਵੀਟ ਰਾਹੀਂ ਕੇਰਲਾ ਸਰਕਾਰ ਨੇ ਫੌਜੀ ਮਦਦ ਮੰਗੀ ਹੈ। ਇਸ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਇਹ ਬਹੁਤ ਦੁਖਦਾਈ ਹੈ ਕਿ ਕੇਰਲਾ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਲੋਕਾਂ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰਾਂ ਨਾਲ ਹਮਦਰਦੀ।
ਇਸਤੋਂ ਇਲਾਵਾ ਹਵਾਈ ਆਵਾਜਾਈ ਲਈ ਅਨੁਕੂਲ ਮੌਸਮ ਹੋਣ 'ਤੇ ਹੀ ਹੈਲੀਕਾਪਟਰ ਦੀ ਵੀ ਤੈਨਾਤੀ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਦਫਤਰ ਨੇ ਸੂਚਨਾ ਦਿੱਤੀ ਹੈ ਕਿ ਕੋਟਾਯਮ ਜਿਲ੍ਹੇ ਦੇ ਕੇਟੀਕਲ ਵਿੱਚ ਹਵਾਈ ਫੌਜ ਤੋਂ ਮਦਦ ਮੰਗੀ ਗਈ ਹੈ, ਜਿਥੇ ਜ਼ਮੀਨ ਖਿਸਕਣ ਕਾਰਨ ਕੁੱਝ ਪਰਿਵਾਰ ਦਿੱਕਤ ਵਿੱਚ ਹਨ। ਤਾਜ਼ਾ ਖਬਰ ਅਨੁਸਾਰ 12 ਲੋਕ ਜ਼ਮੀਨ ਖਿਸਕਣ ਕਾਰਨ ਲਾਪਤਾ ਹਨ ਅਤੇ ਹੜ ਵਿੱਚ ਇੱਕ ਦੀ ਮੌਤ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਵਿੱਚ ਘੱਟੋ-ਘੱਟ 10 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਰੱਖਿਆ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੇਰਲ ਵਿੱਚ ਤੈਨਾਤ ਭਾਰਤੀ ਹਵਾਈ ਫੌਜ ਅਤੇ ਥਲ ਸੈਨਾ ਉਥੇ ਅਲਰਟ 'ਤੇ ਹੈ। ਬਿਆਨ ਵਿੱਚ ਬੁਲਾਰੇ ਨੇ ਕਿਹਾ, ''ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐਮਆਈ17 ਅਤੇ ਸਾਰੰਗ ਹੈਲੀਕਾਪਟਰ ਤੈਨਾਮ ਹਨ। ਕੇਰਲ ਵਿੱਚ ਮੌਸਮ ਦੀ ਸਥਿਤੀ ਨੂੰ ਵੇਖਦੇ ਹੋਏ ਹਵਾਈ ਸੈਨਾ ਦੀ ਦੱਖਣੀ ਕਮਾਨ ਸਾਰੇ ਅੱਡਿਆਂ 'ਤੇ ਹਾਈ ਅਲਰਟ 'ਤੇ ਹੈ।'