ਕੜਾਕੇ ਦੀ ਸਰਦੀ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਬੰਦ ਹੋਈਆਂ ਸੜਕਾਂ ਵਿੱਚੋਂ ਲਾਹੂਲ ਸਪਿਤੀ ਵਿੱਚ 134, ਕੁੱਲੂ ਵਿੱਚ ਛੇ, ਕਾਂਗੜਾ ਵਿੱਚ ਤਿੰਨ, ਚੰਬਾ ਵਿੱਚ ਦੋ ਅਤੇ ਸ਼ਿਮਲਾ ਵਿੱਚ ਇੱਕ ਸੜਕ ਬੰਦ ਹੈ। ਚੰਬਾ ਵਿੱਚ 95 ਅਤੇ ਕੁੱਲੂ ਵਿੱਚ 48 ਟਰਾਂਸਫਾਰਮਰ ਖ਼ਰਾਬ ਹਨ। ਲਾਹੌਲ ਸਪਿਤੀ ਵਿੱਚ ਪੀਣ ਵਾਲੇ ਪਾਣੀ ਦੀਆਂ ਪੰਜ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਨਦੀਆਂ ਅਤੇ ਨਾਲਿਆਂ ਦਾ ਪਾਣੀ ਜੰਮ ਗਿਆ ਹੈ।