ਕੁੱਲੂ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ 'ਤਿਰੰਗਾ ਮਾਰਚ' ਦੇ ਹਿੱਸੇ ਵਜੋਂ ਰੋਡ ਸ਼ੋਅ ਕੀਤਾ। ਇਸ ਦੌਰਾਨ ਪੂਰੀ ਸੜਕ ਤਿਰੰਗੇ ਨਾਲ ਢਕੀ ਹੋਈ ਸੀ। ਜਿੱਥੋਂ ਤੱਕ ਦੇਖਿਆ ਜਾ ਸਕਦਾ ਸੀ, ਲੋਕ ਹੱਥਾਂ ਵਿੱਚ ਤਿਰੰਗੇ ਝੰਡੇ ਫੜੇ ਹੀ ਨਜ਼ਰ ਆਏ। ਇਸ ਦੇ ਨਾਲ ਹੀ ਅਸਮਾਨ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਇਸ ਦੇ ਨਾਲ ਹੀ ਕੁਝ ਲੋਕ ਰੋਡ ਸ਼ੋਅ ਦੀਆਂ ਤਸਵੀਰਾਂ ਆਪਣੇ ਮੋਬਾਇਲ 'ਚ ਕੈਦ ਕਰ ਰਹੇ ਸਨ ਤਾਂ ਕੁਝ ਤਿਰੰਗੇ ਨਾਲ ਸੈਲਫੀ ਲੈਣ 'ਚ ਰੁੱਝੇ ਹੋਏ ਸਨ।
ਇਸ ਦੇ ਨਾਲ ਹੀ ਢਾਲਪੁਰ 'ਚ ਹੀ ਕੁਝ ਸਮੇਂ ਲਈ ਸੀਐੱਮ ਕੇਜਰੀਵਾਲ ਨੇ ਸਿੱਖਿਆ, ਸਿਹਤ ਅਤੇ ਬਿਜਲੀ ਵਿਵਸਥਾ ਦੇ ਮੁੱਦੇ 'ਤੇ ਸੂਬਾ ਸਰਕਾਰ ਨੂੰ ਘੇਰਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਜਨੀਤੀ ਨਹੀਂ ਜਾਣਦੇ ਅਤੇ ਨਾ ਹੀ ਇੱਥੇ ਰਾਜਨੀਤੀ ਕਰਨ ਆਏ ਹਾਂ। ਸਾਡਾ ਸਫ਼ਰ ਅੰਨਾ ਅੰਦੋਲਨ ਨਾਲ ਸ਼ੁਰੂ ਹੋਇਆ। ਮੇਰਾ ਇੱਕੋ ਇੱਕ ਉਦੇਸ਼ ਵਿਕਾਸ ਕਰਨਾ ਹੈ।