ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਰਮਸ਼ਾਲਾ ਦੌਰੇ ਤੋਂ ਪਹਿਲਾਂ ਕਾਂਗੜਾ ਦੇ ਗੱਗਲ ਚੌਕ 'ਤੇ ਨੌਜਵਾਨਾਂ ਨੇ ਕਾਫੀ ਹੰਗਾਮਾ ਕੀਤਾ। ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਗੱਗੋਵਾਲ ਚੌਕ ਵਿੱਚ ਪੁਲੀਸ ਨਾਲ ਨੌਜਵਾਨਾਂ ਦੀ ਹੱਥੋਪਾਈ ਵੀ ਹੋਈ। ਇਸ ਦੇ ਨਾਲ ਹੀ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।