ਪਾਣੀਪਤ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਸਨੋਲੀ ਵਿਚ ਇਕ ਔਰਤ ਨੂੰ ਉਸ ਦੇ ਪਤੀ ਨੇ ਬਾਥਰੂਮ ਵਿਚ ਤਕਰੀਬਨ 3 ਸਾਲਾਂ ਤੋਂ ਬੰਦ ਰੱਖਿਆ ਹੋਇਆ ਸੀ। ਉਸ ਨਾਲ ਮਾਰਕੁੱਟ ਕਰਦਾ ਅਤੇ ਖਾਣਾ ਵੀ ਨਹੀਂ ਦਿੰਦਾ ਸੀ। ਜਦੋਂ ਮਹਿਲਾ ਸੁਰੱਖਿਆ ਅਧਿਕਾਰੀ ਨੇ ਉਸ ਨੂੰ ਬਾਹਰ ਕੱਢਿਆ ਤਾਂ ਉਸਨੇ ਪਹਿਲਾਂ ਰੋਟੀ ਮੰਗੀ। (Photo: News18) ਜ਼ਿਲ੍ਹਾ ਮਹਿਲਾ ਸੁਰੱਖਿਆ ਅਫ਼ਸਰ ਰਜਨੀ ਗੁਪਤਾ ਨੇ ਸਨੌਲੀ ਥਾਣੇ ਦੀ ਪੁਲਿਸ ਦੀ ਸਹਾਇਤਾ ਨਾਲ ਔਰਤ ਨੂੰ ਰਿਹਾਅ ਕਰਵਾਇਆਹੈ। ਔਰਤ ਨੂੰ ਇਸ਼ਨਾਨ ਕਰਵਾ ਕੇ ਕਪੜੇ ਪਹਿਣਾਏ ਤਾਂ ਉਸਨੇ ਚੂੜੀਆਂ ਅਤੇ ਲਿਪਸਟਿਕ ਦੀ ਮੰਗ ਕੀਤੀ। ਟੁਆਇਲਟ ਵਿਚ ਬੰਦ ਰਹਿਣ ਕਾਰਨ ਉਸ ਦੀਆਂ ਲੱਤਾਂ ਸਿੱਧੀਆਂ ਨਹੀਂ ਹੋ ਰਹੀਆਂ। (Photo: News18) ਇਲਜ਼ਾਮ ਹੈ ਕਿ 35 ਸਾਲਾ ਰਾਮਰਤੀ ਨੂੰ ਉਸ ਦੇ ਪਤੀ ਨਰੇਸ਼ ਨੇ ਕਰੀਬ ਡੇਢ ਸਾਲ ਤਕ ਪਖਾਨੇ ਵਿਚ ਬੰਧਕ ਬਣਾਇਆ ਹੋਇਆ ਸੀ। ਰਜਨੀ ਗੁਪਤਾ ਨੇ ਦੱਸਿਆ ਕਿ ਇਕ ਨੋਟਿਸ ਮਿਲਣ 'ਤੇ ਮੰਗਲਵਾਰ ਨੂੰ ਪਿੰਡ ਰਿਸ਼ਪੁਰ ਨਿਵਾਸੀ ਨਰੇਸ਼ ਦੇ ਘਰ ਪੁਲਿਸ ਨਾਲ ਪੁੱਜੀ। (Photo: News18) ਨਰੇਸ਼ ਘਰ ਦੇ ਬਾਹਰ ਦੋਸਤਾਂ ਨਾਲ ਤਾਸ਼ ਖੇਡ ਰਿਹਾ ਸੀ। ਜਦੋਂ ਉਸ ਤੋਂ ਪਤਨੀ ਰਾਮਰਤੀ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪ ਰਿਹਾ। ਸਖਤੀ ਨਾਲ ਪੁੱਛਣ ਤੇ ਉਹ ਘਰ ਦੀ ਪਹਿਲੀ ਮੰਜ਼ਲ 'ਤੇ ਲੈ ਗਿਆ। ਪਖਾਨੇ ਦਾ ਦਰਵਾਜ਼ਾ ਖੋਲ੍ਹਿਆ, ਜਿਸ ਵਿਚ ਉਹ ਬੰਦ ਸੀ। ਔਰਤ ਦੇ ਕੱਪੜੇ ਮੈਲ ਨਾਲ ਭਰੇ ਹੋਏ ਸਨ।(Photo: News18) ਔਰਤ ਦਾ ਸਰੀਰ ਹੱਡੀਆਂ ਦਾ ਢਾਂਚਾ ਬਣਿਆ ਹੋਇਆ ਸੀ। ਜਿਵੇਂ ਹੀ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸਨੇ ਰੋਟੀ ਖਾਣ ਲਈ ਮੰਗੀ। ਪੁਲਿਸ ਦੇ ਦਬਾਅ ਪਾਉਣ ਉਤੇ ਨਰੇਸ਼ ਨੇ ਹੀ ਰਾਮਰਤੀ ਨੂੰ ਇਸ਼ਨਾਨ ਕਰਵਾਇਆ। ਇੱਕ ਔਰਤ ਨੇ ਵੀ ਉਸਦੀ ਸਹਾਇਤਾ ਕੀਤੀ। ਕੱਪੜੇ ਬਦਲਣ ਤੋਂ ਬਾਅਦ ਉਸ ਨੂੰ ਭੋਜਨ ਦਿੱਤਾ ਗਿਆ। (Photo: News18) ਗ਼ੁਲਾਮੀ ਤੋਂ ਮੁਕਤ ਹੋਣ ਤੋਂ ਬਾਅਦ ਰਾਮਰੱਤੀ ਦੇ ਚਿਹਰੇ 'ਤੇ ਖੁਸ਼ੀ ਸੀ। ਉਸਨੇ ਪਹਿਨਣ ਲਈ ਚੂੜੀਆਂ ਅਤੇ ਬੁੱਲ੍ਹਾਂ ਉਤੇ ਲਗਾਉਣ ਲਈ ਲਿਪਸਟਿਕ ਮੰਗੀ। (Photo: News18)