1/ 5


ਲੋਕ ਸਭਾ ਚੋਣ ਲਈ ਪਹਿਲੇ ਫ਼ੇਜ਼ ਦੀ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੱਡਾ ਬਿਆਨ ਦਿੱਤਾ ਹੈ।
2/ 5


ਇਮਰਾਨ ਖ਼ਾਨ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ 'ਭਾਰਤੀ ਜਨਤਾ ਪਾਰਟੀ' ਲੋਕ ਸਭਾ ਚੋਣਾਂ ਵਿਚ ਜਿੱਤਦੀ ਹੈ ਤਾਂ ਇਹ ਦੇਸ਼ ਦੀ ਸ਼ਾਂਤੀ ਲਈ ਚੰਗਾ ਹੈ।
3/ 5


ਖ਼ਾਨ ਨੇ ਕਿਹਾ ਕਿ ਏਨਾ ਚੋਣਾਂ ਵਿਚ ਜੇਕਰ ਭਾਰਤ ਵਿਚ ਵਿਰੋਧੀ ਪਾਰਟੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿਚ ਆ ਜਾਂਦੀ ਹੈ ਤਾਂ ਉਹ ਪਾਕਿਸਤਾਨ ਦੇ ਨਾਲ ਸਮਝੌਤਾ ਕਰਨ ਵਿਚ ਵੀ ਪਿੱਛੇ ਹਟ ਸਕਦੀ ਹੈ।
4/ 5


ਪਾਕਿਸਤਾਨੀ ਪੀ ਐੱਮ ਨੇ ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ 'ਜੇਕਰ ਸੱਜੇ-ਪੱਖੀ ਪਾਰਟੀ ਭਾਜਪਾ' ਜਿੱਤਦੀ ਹੈ ਤਾਂ ਕਿਸੇ ਤਰਾਂ ਦੇ ਸਮਝੌਤੇ ਦੇ ਆਸਾਰ ਹੋ ਸਕਦੇ ਹਨ।
5/ 5


ਇਮਰਾਨ ਖ਼ਾਨ ਦੇ ਇਸ ਬਿਆਨ ਤੇ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫ਼ਤੀ ਨੇ ਕਿਹਾ, 'ਭਗਤ' ਸੋਚਣਗੇ ਕੀ ਕਿ ਉਨ੍ਹਾਂ ਨੂੰ ਇਮਰਾਨ ਖ਼ਾਨ ਦੀ ਤਾਰੀਫ਼ ਕਰਨੀ ਚਾਹੀਦੀ ਹੈ ਜਾਂ ਨਹੀਂ।