Home » photogallery » national » INDEPENDENT DAY HAR GHAR TIRANGA CAMPAIGN STARTS FROM TODAY SEE IN PHOTOS HOW THE TRICOLOR IS HOISTED EVERYWHERE

PM ਮੋਦੀ ਨੇ ਵੱਖ-ਵੱਖ ਅੰਦਾਜ਼ ਨਾਲ ਹਰ ਘਰ 'ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਸ਼ੁਰੂ ਕੀਤੀ, ਗ੍ਰਹਿ ਮੰਤਰੀ ਨੇ ਵੀ ਲਹਿਰਾਇਆ ਰਾਸ਼ਟਰੀ ਝੰਡਾ

ਦੇਸ਼ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ 13 ਅਗਸਤ ਤੋਂ ਸ਼ੁਰੂ ਹੋ ਰਹੀ 'ਹਰ ਘਰ ਤਿਰੰਗਾ' ਮੁਹਿੰਮ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ। ਪੀਐਮ ਮੋਦੀ ਨੇ ਕਿਹਾ ਸੀ ਕਿ ਇਸ ਆਜ਼ਾਦੀ ਦਿਵਸ 'ਤੇ ਹਰ ਘਰ ਤਿਰੰਗਾ ਲਹਿਰਾਓ। ਇਸੇ ਸਿਲਸਿਲੇ ਵਿੱਚ ਅੱਜ ਤੋਂ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ 'ਤੇ ਰੱਖੜੀ ਦੇ ਦਿਨ ਬੱਚਿਆਂ ਨੂੰ ਤਿਰੰਗਾ ਵੰਡ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ, ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਰਕਾਰੀ ਰਿਹਾਇਸ਼ 'ਤੇ ਆਪਣੀ ਪਤਨੀ ਸੋਨਲ ਸ਼ਾਹ ਨਾਲ ਤਿਰੰਗਾ ਲਹਿਰਾਇਆ।

  • |