ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ 2010 ਚ ਪਾਕਿਸਤਾਨ ਦੇ ਕ੍ਰਿਕੇਟ ਖਿਡਾਰੀ ਸ਼ੋਏਬ ਮਲਿਕ ਨਾਲ ਵਿਆਹ ਰਚਾਇਆ। ਜੱਦ ਵੀ ਦੋਹਾਂ ਦੇਸ਼ਾਂ ਵਿੱਚ ਤਣਾਅ ਹੁੰਦਾ ਹੈ ਤਾਂ ਸਾਨੀਆ ਦੀ ਦੇਸ਼ਭਕਤੀ ਤੇ ਸਵਾਲ ਉੱਠਣ ਲੱਗਦੇ ਹਨ। ਪੁਲਵਾਮਾ ਦਹਿਸ਼ਤੀ ਹਮਲੇ ਤੋਂ ਬਾਅਦ ਵੀ ਅਜਿਹਾ ਹੋਇਆ। ਸਾਨੀਆ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਨਫ਼ਰਤ ਦੀ ਥਾਂ ਸ਼ਾਂਤੀ ਲਈ ਦੁਆ ਕਰਨ ਤਾਂ ਓਹਨਾ ਨੂੰ ਟ੍ਰੋਲ ਕੀਤਾ ਜਾਣ ਲੱਗਾ। ਸਾਨੀਆ ਨੇ ਆਪਣੇ ਆਪ ਨੂੰ ਹਰ ਵਾਰ ਅਜਿਹੇ ਕਟਹਿਰੇ ਚ ਕਿਉਂ ਖੜ੍ਹਾ ਕੀਤਾ ਜਾਂਦਾ ਹੈ ਇਹ ਸਵਾਲ ਚੁੱਕਿਆ। ਸਾਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ਭਕਤੀ ਸਾਬਿਤ ਕਰਨ ਦੀ ਲੋੜ ਨਹੀਂ। ਜੇ ਲੋਕ ਸੋਚਦੇ ਨੇ ਕਿ ਹਰ ਸੇਲਿਬ੍ਰਿਟੀ ਸੋਸ਼ਲ ਮੀਡੀਆ ਤੇ ਅਜਿਹੇ ਹਮਲਿਆਂ ਦੀ ਨਿਖੇਧੀ ਕਰੇਗਾ ਤਾਂ ਹੀ ਰਾਸ਼ਟਰਵਾਦੀ ਮੰਨਿਆ ਜਾਵੇਗਾ ਤਾਂ ਇਹ ਗ਼ਲਤ ਹੈ। ਸਾਨੀਆ ਤੇ ਸ਼ੋਏਬ ਦੁਬਈ 'ਚ ਰਹਿੰਦੇ ਹਨ।
ਜ਼ਹੀਰ ਅੱਬਾਸ ਤੇ ਰੀਤਾ ਲੂਥਰਾ ਦੇ ਪਰਿਵਾਰ ਦੇਸ਼ ਦੀ ਵੰਡ ਤੋਂ ਪਹਿਲਾਂ ਸਿਆਲਕੋਟ ਚ ਗਵਾਂਢੀ ਸਨ। ਵੰਡ ਤੋਂ ਬਾਅਦ ਨੀਟਾ ਦਾ ਪਰਿਵਾਰ ਕਾਨਪੁਰ ਆਕੇ ਵੱਸ ਗਿਆ ਤੇ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕੀਤਾ। 80 ਦੇ ਦਹਾਕੇ ਵਿੱਚ ਜੱਦ ਅੱਬਾਸ ਪਾਕਿਸਤਾਨ ਟੀਮ ਦੇ ਦੌਰੇ ਦੌਰਾਨ ਭਾਰਤ ਆਏ ਤਾਂ ਕਾਨਪੁਰ ਵੀ ਆਏ। ਲੰਡਨ ਚ ਉਹ ਰੀਤਾ ਨੂੰ ਮਿਲਦੇ ਰਹੇ ਤੇ ਦੋਹਾਂ ਪਰਿਵਾਰਾਂ ਨੇ ਉਨ੍ਹਾਂ ਦੇ ਵਿਆਹ ਦੇ ਫ਼ੈਸਲੇ ਦਾ ਵਿਰੋਧ ਨਹੀਂ ਕੀਤਾ। ਰੀਤਾ ਧਰਮ ਨੂੰ ਧਰਮ ਬਦਲ ਕੇ ਸਮੀਨਾ ਅੱਬਾਸ ਦਾ ਨਾਮ ਮਿਲਿਆ। ਉਹ ਕਰਾਚੀ ਚ ਇੰਟੀਰੀਅਰ ਡੇਕੋਰੇਟਰ ਦਾ ਕੰਮ ਕਰਦੀ ਹੈ। ਇੱਕ ਇੰਟਰਵਿਊ ਚ ਦੋਹਾਂ ਨੇ ਕਿਹਾ ਕਿ ਸ਼ੁਰੂ ਚ ਜਦੋਂ ਦੋਹਾਂ ਮੁਲਕਾਂ 'ਚ ਤਣਾਅ ਹੁੰਦਾ ਸੀ ਤਾਂ ਉਨ੍ਹਾਂ ਦੀ ਜ਼ਿੰਦਗੀਆਂ ਤੇ ਕਾਫ਼ੀ ਅਸਰ ਪੈਂਦਾ ਸੀ ਪਰ ਹੌਲੀ ਹੌਲੀ ਉਨ੍ਹਾਂ ਨੇ ਜ਼ਿਆਦਾ ਸਮਝਦਾਰੀ ਵਿਖਾਉਣੀ ਸ਼ੁਰੂ ਕਰ ਦਿੱਤੀ। ਕੁਜ ਸਾਲ ਪਹਿਲਾਂ ਜ਼ਹੀਰ ਨੇ ਆਪਣੀ ਧੀ ਦਾ ਵਿਆਹ ਦਿੱਲੀ ਚ ਕੀਤਾ।
ਇਹ ਨੇ ਸਲਮਾਨ ਤਾਸੀਰ ਤੇ ਉਨ੍ਹਾਂ ਦੀ ਦੂਜੀ ਪਤਨੀ ਤਵਲੀਨ ਸਿੰਘ। ਤਵਲੀਨ ਦੀ ਮੁਲਾਕਾਤ ਪਾਕਿਸਤਾਨ ਦੇ ਰਾਜਨੇਤਾ ਸਲਮਾਨ ਤਾਸੀਰ ਨਾਲ ਮੁਲਾਕਾਤ ਲੰਡਨ ਚ ਕੰਮ ਕਰਦੇ ਹੋਏ ਹੋਈ ਸੀ। ਸਲਮਾਨ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ। ਦੋਹਾਂ ਦਾ ਇੱਕ ਬੇਟਾ ਹੈ। ਸਲਮਾਨ ਨੇ ਕਈ ਔਰਤਾਂ ਨਾਲ ਰਿਸ਼ਤੇ ਬਣਾਏ ਪਰ ਸਭ ਰਿਸ਼ਤੇ ਖ਼ਤਮ ਹੋ ਗਏ। ਤਵਲੀਨ ਨਾਲ ਵੀ ਰਿਸ਼ਤਾ ਜ਼ਿਆਦਾ ਨਹੀਂ ਚੱਲਿਆ। ਉਨ੍ਹਾਂ ਦੇ ਅੰਗ ਰੱਖਿਅਕ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਤਵਲੀਨ ਆਪਣੇ ਬੇਟੇ ਆਤਿਸ਼ ਤਾਸੀਰ ਨਾਲ ਦਿੱਲੀ ਚ ਰਹਿੰਦੇ ਨੇ। ਦੋਹਾਂ ਤੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦਾ ਅਸਰ ਉਨ੍ਹਾਂ ਹੀ ਹੈ ਜਿੰਨਾ ਕਿਸੇ ਆਮ ਭਾਰਤੀ ਨਾਗਰਿਕ ਤੇ।