Home » photogallery » national » INDIA PRESIDENTIAL ELECTION RESULT 2022 KNOW ABOUT PROCESS OF COUNTING

Presidential Election Result 2022: ਜਾਣੋ ਰਾਸ਼ਟਰਪਤੀ ਚੋਣਾਂ ਦੀ ਗਿਣਤੀ ਕਿਵੇਂ ਹੁੰਦੀ ਹੈ

ਨਵੀਂ ਦਿੱਲੀ- ਰਾਸ਼ਟਰਪਤੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸੰਸਦ ਭਵਨ ਦੇ ਅਹਾਤੇ ਵਿੱਚ ਹੋ ਰਹੀ ਹੈ। ਸਾਰੇ ਬੈਲਟ ਬਕਸਿਆਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੇਸ਼ ਭਰ ਦੇ 31 ਕੇਂਦਰਾਂ 'ਤੇ ਵੋਟਿੰਗ ਤੋਂ ਬਾਅਦ ਮੰਗਲਵਾਰ ਨੂੰ ਸਾਰੇ ਬੈਲਟ ਬਾਕਸ ਸੰਸਦ ਭਵਨ ਪਹੁੰਚਾ ਦਿੱਤੇ ਗਏ। ਉਮੀਦ ਹੈ ਕਿ ਅੱਜ ਸ਼ਾਮ ਤੱਕ ਨਤੀਜੇ ਆ ਜਾਣਗੇ। ਇਸ ਵਾਰ ਰਾਸ਼ਟਰਪਤੀ ਚੋਣ ਵਿੱਚ 99 ਫੀਸਦੀ ਤੋਂ ਵੱਧ ਮਤਦਾਨ ਹੋਇਆ। ਦ੍ਰੋਪਦੀ ਮੁਰਮੂ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ। ਜਦਕਿ ਯਸ਼ਵੰਤ ਸਿਨਹਾ ਨੂੰ ਸੰਯੁਕਤ ਵਿਰੋਧੀ ਧਿਰ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।