ਭਾਰਤੀ ਹਵਾਈ ਫੌਜ ਨੇ ਅੱਜ ਕੰਟਰੋਲ ਰੇਖਾ ਤੋਂ ਪਾਰ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) 'ਚ ਦਾਖ਼ਲ ਹੋ ਕੇ ਜ਼ਬਰਦਸਤ ਬੰਬਾਰੀ ਕੀਤੀ,   ਜਿਸ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਬਾਲਾਕੋਟ ਸਥਿਤ ਸਭ ਤੋਂ ਵੱਡਾ ਕੈਂਪ ਤਬਾਹ ਹੋ ਗਿਆ ਅਤੇ ਵੱਡੀ ਗਿਣਤੀ 'ਚ ਅੱਤਵਾਦੀ ਵੀ ਮਾਰੇ ਗਏ। ਜੈਸ਼ ਦੇ ਉਕਤ ਅੱਤਵਾਦੀ ਕੈਂਪ ਦੀਆਂ ਭਾਰਤ ਦੀ ਇਸ ਕਾਰਵਾਈ ਤੋਂ ਪਹਿਲਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚੋਂ ਇੱਕ ਤਸਵੀਰ 'ਚ ਕੈਂਪ ਦੀਆਂ ਪੌੜੀਆਂ 'ਤੇ ਅਮਰੀਕਾ, ਇੰਗਲੈਂਡ ਅਤੇ ਇਸਰਾਈਲ ਆਦਿ ਦੇਸ਼ਾਂ ਦੇ ਝੰਡੇ ਚਿੱਤਰੇ ਹੋਏ ਦਿਖਾਈ ਦੇ ਰਹੇ ਹਨ।