Home » photogallery » national » ITALY PRIME MINISTER NARENDRA MODI ARRIVES AT THE VATICAN CITY TO MEET POPE FRANCIS

PM Modi Italy Visit: ਪੋਪ ਫਰਾਂਸਿਸ ਨੂੰ ਮਿਲਣ ਪੁੱਜੇ PM ਮੋਦੀ ਦਾ ਇੰਜ ਹੋਇਆ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਹੋਣ ਵਾਲੇ 16ਵੇਂ ਜੀ-20 ਸੰਮੇਲਨ 'ਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ ਇਟਲੀ ਪਹੁੰਚੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇਟਲੀ ਫੇਰੀ ਦੌਰਾਨ ਅੱਜ ਰੋਮ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਈਸਾਈ ਧਰਮ ਦੇ ਸਰਵਉੱਚ ਨੇਤਾ ਪੋਪ ਫਰਾਂਸਿਸ ਨਾਲ ਇਕੱਲੇ ਮੁਲਾਕਾਤ ਕਰਨ ਜਾ ਰਹੇ ਹਨ। ਇਹ ਮੁਲਾਕਾਤ 30 ਮਿੰਟ ਦੀ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮੇਂ ਦੌਰਾਨ ਕੋਵਿਡ-19 ਵਰਗੇ ਮਾਮਲਿਆਂ ਨੂੰ ਲੈ ਕੇ ਵਿਸ਼ਵਵਿਆਪੀ ਦ੍ਰਿਸ਼ 'ਤੇ ਚਰਚਾ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਗੀ ਦੇ ਸੱਦੇ 'ਤੇ 29 ਤੋਂ 31 ਅਕਤੂਬਰ ਤੱਕ ਰੋਮ, ਇਟਲੀ ਅਤੇ ਵੈਟੀਕਨ ਸਿਟੀ ਦੇ ਦੌਰੇ 'ਤੇ ਹਨ।