ਇਸ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਬਣੀ ਸਿਲਵਰ ਕੈਂਡਿਲੇਬ੍ਰਮ (ਮੋਮਬੱਤੀ ਰੱਖਣ ਦਾ ਹੋਲਡਰ) ਅਤੇ ਭਾਰਤ ਦੇ ਜਲਵਾਯੂ 'ਤੇ ਪਹਿਲਕਦਮੀ 'ਤੇ ਲਿਖੀ ਗਈ ਕਿਤਾਬ ਭੇਂਟ ਕੀਤੀ ਗਈ। ਪੀਐਮ ਮੋਦੀ ਨੇ 84 ਸਾਲਾ ਪੋਪ ਨੂੰ ਦੱਸਿਆ ਕਿ ਇਹ ਕੈਂਡਿਲੇਬ੍ਰਮ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਹੈ ਅਤੇ ਇਹ ਕਿਤਾਬ ਜਲਵਾਯੂ ਤਬਦੀਲੀ 'ਤੇ ਹੈ, ਜੋ ਉਨ੍ਹਾਂ ਦੇ ਦਿਲ ਦੇ ਕਰੀਬ ਹੈ।