Republic Day 2021: ਲੱਦਾਖ 'ਚ ਮਾਇਨਸ 25 ਡਿਗਰੀ ਤਾਪਮਾਨ ਵਿਚ ITBP ਜਵਾਨਾਂ ਨੇ ਮਨਾਇਆ ਗਣਤੰਤਰ ਦਿਵਸ
ਨਵੀਂ ਦਿੱਲੀ- ਗਣਤੰਤਰ ਦਿਵਸ 2021 ਅੱਜ ਭਾਰਤ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਝੰਡਾ ਲਹਿਰਾਇਆ ਗਿਆ। ਰਾਜਪਥ ਵਿਖੇ ਪਰੇਡ ਵੀ ਹੋਈ । ਇਸਦੇ ਨਾਲ ਹੀ ਲੱਦਾਖ ਵਿੱਚ ਸਥਿਤ ਉੱਚੇ ਪਹਾੜੀ ਚੋਟੀਆਂ ਤੇ ਤਾਇਨਾਤ ਇੰਡੋ ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੇ ਵੀ ਗਣਤੰਤਰ ਦਿਵਸ ਮਨਾਇਆ।
1/ 5


ਆਈਟੀਬੀਪੀ ਦੇ ਜਵਾਨਾਂ ਨੇ ਲੱਦਾਖ ਵਿਚ ਸਥਿਤ ਇਕ ਫ਼੍ਰੋਜ਼ਨ ਝੀਲ ਦੇ ਉਪਰ ਹੱਥ ਵਿਚ ਤਿਰੰਗਾ ਲੈਕੇ ਮਾਰਚ ਕੀਤਾ। (ਤਸਵੀਰ- ITBP)
2/ 5


ਆਈਟੀਬੀਪੀ ਦੇ ਜਵਾਨ ਚੀਨ ਨਾਲ ਲੱਗਦੀ ਸਰਹੱਦ ਦੀ ਰਾਖੀ ਲਈ ਅਤਿ ਮੁਸ਼ਕਿਲ ਫੌਜੀ ਚੌਕੀਆਂ 'ਤੇ ਤਾਇਨਾਤ ਹਨ। ਉਥੇ ਉਨ੍ਹਾਂ ਮੰਗਲਵਾਰ ਨੂੰ ਗਣਤੰਤਰ ਦਿਵਸ ਮਨਾਇਆ। (ਤਸਵੀਰ- ITBP)
3/ 5


ਆਈਟੀਬੀਪੀ ਦੇ ਜਵਾਨਾਂ ਵਿਚ ਔਰਤਾਂ ਜਵਾਨ ਵੀ ਸ਼ਾਮਲ ਹਨ, ਜੋ ਉੱਚੀਆਂ ਥਾਵਾਂ 'ਤੇ ਤਾਇਨਾਤ ਹਨ ਅਤੇ ਗਣਤੰਤਰ ਦਿਵਸ ਮਨਾ ਰਹੀਆਂ ਹਨ। (ਤਸਵੀਰ- ITBP)
5/ 5


ਲੱਦਾਖ ਵਿਚ 17000 ਫੁੱਟ ਦੀ ਉਚਾਈ 'ਤੇ ਸਥਿਤ ਇਹ ਝੀਲ ਜੰਮ ਗਈ ਹੈ। ਇਸ 'ਤੇ ਆਈਟੀਬੀਪੀ ਦੇ ਜਵਾਨਾਂ ਨੇ ਮਾਰਚ ਕਰਕੇ ਗਣਤੰਤਰ ਦਿਵਸ ਮਨਾਇਆ। (ਤਸਵੀਰ- ITBP)