ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਨਿਰਮਾਣ ਪੂਰਾ ਹੋ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਹੈ। ਪੀਐਮ ਮੋਦੀ ਅਤੇ ਸੀਐਮ ਯੋਗੀ ਆਦਿਤਿਆਨਾਥ ਵਾਰਾਣਸੀ ਦੇ ਖੀਰਕੀਆ ਘਾਟ ਅਲਕਨੰਦਾ ਤੋਂ ਕਰੂਜ਼ ਵਿੱਚ ਸਵਾਰ ਹੋ ਕੇ ਲਲਿਤਾਘਾਟ ਪਹੁੰਚੇ। ਗੰਗਾ ਨਦੀ ਦੇ ਦੋਵੇਂ ਕੰਢੇ ਲੋਕਾਂ ਦੀ ਭੀੜ ਸੀ। ਪੀਐਮ ਮੋਦੀ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਾਲ ਭੈਰਵ ਮੰਦਰ ਵਿੱਚ ਪੂਜਾ ਅਰਚਨਾ ਕੀਤੀ ਅਤੇ ਗੰਗਾ ਨਦੀ ਵਿੱਚ ਇਸ਼ਨਾਨ ਕੀਤਾ।
ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕਰਨ ਵਾਰਾਣਸੀ ਪਹੁੰਚੇ ਪੀਐਮ ਮੋਦੀ ਨੇ ਮੌਜੂਦ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਇਸ ਤੋਂ ਬਾਅਦ ਪੀਐਮ ਨੇ ਗੇਰੂਏ ਕੱਪੜੇ ਪਹਿਨੇ ਅਤੇ ਗੰਗਾ ਨਦੀ ਵਿੱਚ ਇਸ਼ਨਾਨ ਕੀਤਾ। ਪੀਐਮ ਮੋਦੀ ਗੰਗਾ ਦੀਆਂ ਲਹਿਰਾਂ ਦੇ ਵਿਚਕਾਰ ਲੰਬਾ ਸਮਾਂ ਰੁਕੇ। ਇਸ਼ਨਾਨ ਕਰਨ ਤੋਂ ਬਾਅਦ, ਉਨ੍ਹਾਂ ਪੂਜਾ ਕੀਤੀ ਅਤੇ ਸਿਮਰਨ ਕੀਤਾ। ਪੀਐਮ ਮੋਦੀ ਨੇ ਮਾਂ ਗੰਗਾ ਦੀ ਗੋਦ ਵਿੱਚ ਉਤਰ ਕੇ ਪੂਜਾ ਵੀ ਕੀਤੀ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।