ਨਵੀਂ ਦਿੱਲੀ- ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕਿਸਾਨਾਂ ਦਾ ਅੰਦੋਲਨ ਅੱਜ 66ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਦਿੱਲੀ ਨੂੰ ਹਰਿਆਣਾ ਨਾਲ ਜੋੜਨ ਵਾਲੇ ਸਿੰਘੂ ਸਰਹੱਦ ‘ਤੇ ਭਾਰੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਟਿਕਰੀ ਸਰਹੱਦ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।
ਬੀਤੇ ਦਿਨ ਸਿੰਘੁ ਸਰਹੱਦ 'ਤੇ ਇੱਕ ਵਾਰ ਫਿਰ ਹੰਗਾਮਾ ਹੋਇਆ ਸੀ। ਆਪਣੇ ਆਪ ਨੂੰ ਸਥਾਨਕ ਨਿਵਾਸੀ ਕਹਿੰਦੇ ਲੋਕਾਂ ਦਾ ਇਕੱਠ ਉਥੇ ਪੁੱਜ ਗਿਆ ਅਤੇ ਉਨ੍ਹਾਂ ਧਰਨਾ ਸਮਾਪਤ ਕਰਕੇ ਰਸਤਾ ਖੋਲ੍ਹਣ ਦੀ ਮੰਗ ਕੀਤੀ। ਇਹ ਲੋਕ ‘ਸਿੰਘੁ ਬਾਰਡਰ ਖਾਲੀ ਕਰੋ’ ਦੇ ਨਾਅਰੇ ਲਗਾਉਣ ਲੱਗੇ। ਇਸ ਨਾਲ ਉਥੇ ਹਾਲਾਤ ਇੰਨੇ ਖਰਾਬ ਹੋ ਗਏ ਕਿ ਬੇਲੋੜੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਸੁੱਟਣੇ ਪਏ।