ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ 38 ਸਾਲਾ ਮਾਲਵਿਕਾ ਸੂਦ ਸੱਚਰ (Malvika Sood Sachar) ਮੋਗਾ ਸ਼ਹਿਰ ਦੀ ਇੱਕ ਉੱਘੀ ਪਰਉਪਕਾਰੀ ਅਤੇ ਸਮਾਜ ਸੇਵੀ ਹੈ, ਜੋ ਸਿੱਖਿਆ, ਰੁਜ਼ਗਾਰ ਅਤੇ ਸਿਹਤ ਦੇ ਖੇਤਰਾਂ ਵਿੱਚ ਆਪਣੇ ਸਮਾਜਿਕ ਕੰਮਾਂ ਲਈ ਜਾਣੀ ਜਾਂਦੀ ਹੈ। ਉਸਦਾ ਵੱਡਾ ਭਰਾ ਸੋਨੂੰ ਸੂਦ ਇੱਕ ਅਭਿਨੇਤਾ ਦੇ ਨਾਲ-ਨਾਲ ਇੱਕ ਪਰਉਪਕਾਰੀ ਵੀ ਹੈ ਅਤੇ ਉਸਦੀ ਸਭ ਤੋਂ ਵੱਡੀ ਭੈਣ, ਮੋਨਿਕਾ ਸ਼ਰਮਾ, ਇੱਕ ਫਾਰਮਾਸਿਊਟੀਕਲ ਪੇਸ਼ੇਵਰ ਹੈ ,ਜੋ ਅਮਰੀਕਾ ਵਿੱਚ ਸੈਟਲ ਹੈ। (Pic-Facebook)
ਮੀਡੀਆ ਰਿਪੋਰਟਾਂ ਮੁਤਾਬਕ ਮਾਲਵਿਕਾ ਕੰਪਿਊਟਰ ਇੰਜੀਨੀਅਰ ਹੈ। ਉਹ ਮੋਗਾ ਵਿੱਚ ਇੱਕ ਆਈਲੈਟਸ ਕੋਚਿੰਗ ਸੈਂਟਰ ਚਲਾਉਂਦੀ ਹੈ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਅੰਗਰੇਜ਼ੀ ਕੋਚਿੰਗ ਪ੍ਰਦਾਨ ਕਰਦੀ ਹੈ। ਉਸਦਾ ਵਿਆਹ ਸਿੱਖਿਆ ਸ਼ਾਸਤਰੀ ਗੌਤਮ ਸੱਚਰ ਨਾਲ ਹੋਇਆ ਹੈ ਅਤੇ ਇਹ ਜੋੜਾ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਚੈਰਿਟੀ ਪ੍ਰੋਜੈਕਟਾਂ ਦੀ ਦੇਖਭਾਲ ਕਰਦਾ ਹੈ। (Pic-Facebook)
ਸੋਨੂੰ ਨੇ ਕਿਹਾ ਕਿ ਉਸ ਦੀ ਭੈਣ ਦਾ ਹਮੇਸ਼ਾ ਆਪਣਾ ਸਫਰ ਰਿਹਾ ਹੈ ਅਤੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਚੋਣ ਲੜੇਗੀ। ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ ਕਿਉਂਕਿ ਉਹ ਸਾਡੇ ਪਰਿਵਾਰ ਨੂੰ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਸਤਿਕਾਰ ਵਾਪਸ ਕਰਨਾ ਚਾਹੁੰਦੀ ਹੈ। ਮੋਗਾ ਜਿੱਥੇ ਅਸੀਂ ਵੱਡੇ ਹੋਏ ਹਾਂ। ਇਹ ਸਾਡਾ ਜੱਦੀ ਸ਼ਹਿਰ ਹੈ, ਇਸ ਲਈ ਉਹ ਸ਼ਾਇਦ ਇੱਥੋਂ ਚੋਣ ਲੜੇਗੀ। (Pic-Facebook)