Home » photogallery » national » MADHYA PRADESH PRIYANKA GANDHI VADRA PARTICIPATED IN BHARAT JODO YATRA FOR THE FIRST TIME AK

ਪ੍ਰਿਯੰਕਾ ਗਾਂਧੀ ਵਾਡਰਾ ਨੇ ਪਹਿਲੀ ਵਾਰ ਭਾਰਤ ਜੋੜੋ ਯਾਤਰਾ 'ਚ ਹਿੱਸਾ ਲਿਆ, ਵੇਖੋ MP 'ਚ ਯਾਤਰਾ ਦੇ ਦੂਜੇ ਦਿਨ ਦਾ ਕੀ ਰਿਹਾ ਨਜ਼ਾਰਾ

Bharat Jodo Yatra: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੱਧ ਪ੍ਰਦੇਸ਼ ਵਿੱਚ ਹੈ। ਕੱਲ ਯਾਨੀ ਬੁੱਧਵਾਰ ਨੂੰ ਯਾਤਰਾ ਮੱਧ ਪ੍ਰਦੇਸ਼ 'ਚ ਪ੍ਰਵੇਸ਼ ਕਰ ਚੁੱਕੀ ਹੈ। ਅੱਜ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ, ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਅਤੇ ਬੇਟੇ ਰੇਹਾਨ ਵਾਡਰਾ ਨੇ ਵੀ ਯਾਤਰਾ 'ਚ ਸ਼ਿਰਕਤ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਪ੍ਰਿਯੰਕਾ ਨੇ ਯਾਤਰਾ 'ਚ ਹਿੱਸਾ ਲਿਆ ਹੈ। ਰਾਹੁਲ ਗਾਂਧੀ ਦਾ ਮੱਧ ਪ੍ਰਦੇਸ਼ ਦਾ ਦੌਰਾ 12 ਦਿਨਾਂ ਦਾ ਹੋਵੇਗਾ। ਇੱਥੋਂ ਦੇ 6 ਜ਼ਿਲ੍ਹਿਆਂ ਵਿੱਚ 380 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਯਾਤਰਾ 4 ਦਸੰਬਰ ਨੂੰ ਰਾਜਸਥਾਨ ਵਿੱਚ ਦਾਖ਼ਲ ਹੋਵੇਗੀ।