

ਮੰਗਲਵਾਰ ਨੂੰ ਲੋਕ ਸਭਾ ਦੇ ਤੀਜੇ ਪੜਾਅ ਲਈ ਵੋਟਾਂ ਪਈਆਂ। ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਵੋਟਾਂ ਲਈ ਅਹਿਮਦਾਬਾਦ ਪਹੁੰਚ ਕੇ ਵੋਟਿੰਗ ਤੋਂ ਪਹਿਲਾਂ ਆਪਣੀ ਮਾਂ ਤੋਂ ਅਸ਼ੀਰਵਾਦ ਲਿਆ। ਵੇਖੋ ਫ਼ੋਟੋ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਵੋਟ ਪਾਉਣ ਲਈ ਨਵੀਂ ਦਿੱਲੀ ਤੋਂ ਅਹਿਮਦਾਬਾਦ ਪੂਜੇ। ਸਭ ਤੋਂ ਪਹਿਲਾ ਉਹ ਆਪਣੀ ਮਾਂ ਹੀਰਾਬੇਨ ਕੋਲ ਘਰ ਪੁੱਜੇ। ਮੋਦੀ ਨੇ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਆਸ਼ੀਰਵਾਦ ਲਿਆ। ਇਸ ਦੌਰਾਨ, ਮਾਂ ਹੀਰਾਬੇਨ ਨੇ ਮੰਦਿਰ ਤੋਂ ਚੁੰਨੀ, ਨਾਰੀਅਲ, ਮਿਸ਼ਰੀ ਤੇ 500 ਰੁਪਏ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ। ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਮਾਂ ਵੱਲੋਂ ਮਿਲੀ ਚੁੰਨੀ ਮਸ਼ਹੂਰ ਕਾਲਕਾ ਮਾਤਾ ਮੰਦਰ ਦੀ ਹੈ। ਮਾਂ ਹੀਰਾਬੇਨ ਨੇ ਪ੍ਰਧਾਨ ਮੰਤਰੀ ਨੂੰ ਪ੍ਰਸਾਦ ਖੁਆਇਆ ਤੇ ਮੋਦੀ ਨੇ ਵੀ ਆਪਣੀ ਮਾਂ ਨੂੰ ਪ੍ਰਸਾਦ ਖੁਆਇਆ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਿੰਗ ਤੋਂ ਬਾਅਦ ਕਿਹਾ, "ਅੱਜ ਦੇਸ਼ ਦੇ ਤੀਜੇ ਪੜਾਅ ਲਈ ਵੋਟ ਪਾਉਣ ਜਾ ਰਹੇ ਹਾਂ। ਮੈਂ ਭਾਗਸ਼ਾਲੀ ਹਾਂ ਕਿ ਅੱਜ ਮੈਨੂੰ ਵੀ ਮੇਰਾ ਫ਼ਰਜ਼ ਨਿਭਾਉਣ ਦਾ ਮੌਕਾ ਮਿਲਿਆ ਹੈ। ਵੋਟ ਦੇ ਕੇ, ਇਸ ਮਹਾਨ ਲੋਕਤੰਤਰ ਦੇ ਤਿਉਹਾਰ ਵਿੱਚ ਹਿੱਸੇਦਾਰੀ ਲਈ ਇੱਕ ਮੌਕਾ ਮਿਲਿਆ। ਜਿਵੇਂ ਕਿ ਕੁੰਭ ਮੇਲੇ ਵਿਚ ਨਹਾਉਣਾ, ਮੈਨੂੰ ਵੋਟ ਪਾਉਣ ਉਸੇ ਤਰ੍ਹਾਂ ਸ਼ੁੱਧ ਹੋਣ ਲੱਗਦਾ ਹੈ।"


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਂ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਮੇਰੀ ਸ਼ੁਭ-ਕਾਮਨਾਵਾਂ। ਇਹ ਸਦੀ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਸਦੀ ਹੈ।


ਮਾਤਾ ਜੀ ਨਾਲ ਮੁਲਾਕਾਤ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਘਰ ਦੇ ਬਾਹਰ ਖੜ੍ਹੇ ਪ੍ਰਸੰਸਕਾਂ ਅਤੇ ਸਮਰਥਕਾਂ ਨਾਲ ਮੁਲਾਕਾਤ ਕੀਤੀ। ਇਸ ਸਮੇਂ ਦੌਰਾਨ ਇੱਕ ਔਰਤ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਉਨ੍ਹਾਂ ਨੇ ਉਸ ਨੂੰ ਅਸੀਸਾਂ ਦਿੱਤੀਆਂ।


ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਖੁੱਲ੍ਹੀ ਜੀਪ' ਚ ਰਾਨੀਪ ਬੂਥ ਤਕ ਪਹੁੰਚੇ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ। ਇਸ ਸਮੇਂ ਦੌਰਾਨ, ਇੱਕ ਵੋਟਰ ਦੀ ਧੀ ਨੂੰ ਖਿਡਾਉਂਦੇ ਰਹੇ। ਇਸ ਦੌਰਾਨ ਅਮਿਤ ਸ਼ਾਹ ਵੀ ਮੌਜੂਦ ਸਨ।