Home » photogallery » national » PM NARENDRA MODI HAD LUNCH WITH THE WORKERS WHO BUILT THE KASHI VISHWANATH CORRIDOR AK

PM ਮੋਦੀ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਬਣਾਉਣ ਵਾਲੇ ਵਰਕਰਾਂ ਨਾਲ ਭੋਜਨ ਕੀਤਾ

ਕਾਸ਼ੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਵੀ ਕਾਸ਼ੀ ਜਾਂਦੇ ਹਨ ਤਾਂ ਉਹ ਕਿਸੇ ਫਾਈਵ ਸਟਾਰ ਹੋਟਲ ਵਿੱਚ ਨਹੀਂ, ਸਗੋਂ ਬਰੇਕਾ ਗੈਸਟ ਹਾਊਸ ਵਿੱਚ ਠਹਿਰਨਾ ਪਸੰਦ ਕਰਦੇ ਹਨ। ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਦੇ ਮੌਕੇ 'ਤੇ, ਉਨ੍ਹਾਂ ਨੇ ਇੱਕ ਪਾਸੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਜ਼ੋਰਦਾਰ ਤਾਰੀਫ ਕੀਤੀ ਅਤੇ ਦੂਜੇ ਪਾਸੇ ਇਸ ਨੂੰ ਹਕੀਕਤ ਬਣਾਉਣ ਵਾਲੇ ਕਾਰੀਗਰਾਂ ਅਤੇ ਮਜ਼ਦੂਰਾਂ ਦਾ ਵੀ ਧੰਨਵਾਦ ਕੀਤਾ। ਇੰਨਾ ਹੀ ਨਹੀਂ, ਪੀਐਮ ਮੋਦੀ ਅਤੇ ਸੀਐਮ ਯੋਗੀ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਬਣਾਉਣ ਵਾਲੇ 250 ਮਜ਼ਦੂਰਾਂ ਨਾਲ ਖਾਣਾ ਵੀ ਖਾਧਾ। ਇੱਥੇ ਖਾਣੇ ਦੇ ਸਮੇਂ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਹਨ: