ਪੀਐੱਮ ਮੋਦੀ ਨੇ ਕੇਦਾਰਨਾਥ ਵਿਥੇ ਧਾਮ 'ਤੇ ਬਾਘਾਂਬਰ ਦੇ ਪ੍ਰਿੰਟ ਵਾਲਾ ਕੱਪੜਾ ਤੇ ਟੱਲ ਭੇਟ ਕੀਤਾ ਹੈ। ਟੱਲ ਦਾ ਵਜ਼ਨ ਇਕ ਤੋਂ ਡੇਢ ਕਵਿੰਟਲ ਹੈ। ਧਰਮ ਦੇ ਜਾਣਕਾਰ ਦੱਸਦੇ ਹਨ ਕਿ ਜਦੋਂ ਕਿਸੇ ਵਿਅਕਤੀ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤਾਂ ਉਹ ਟੱਲ ਤੇ ਟੱਲੀਆਂ ਮੰਦਰ 'ਚ ਚੜ੍ਹਾਉਣ ਲਈ ਆਉਂਦੇ ਹਨ। ਕਈ ਵਾਰ ਲੋਕ ਮੰਨਤ ਮੰਗਣ ਸਮੇਂ ਵੀ ਇਸ ਤਰ੍ਹਾਂ ਦਾ ਸਾਮਾਨ ਭੇਟ ਕਰਦੇ ਹਨ।