Home » photogallery » national » PRIME MINISTER NARENDRA MODI INAUGURATED REDEVELOPMENT PROJECTS WORTH RS 130 CRORE IN KEDARNATH

ਪੀਐਮ ਮੋਦੀ ਨੇ ਕੇਦਾਰਨਾਥ 'ਚ 130 ਕਰੋੜ ਰੁਪਏ ਦੇ ਪੁਨਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

PM Narendra Modi in Kedarnath Dham: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸ਼ੁੱਕਰਵਾਰ ਨੂੰ ਕੇਦਾਰਨਾਥ ਧਾਮ (Kedarnath Dham) 'ਚ ਪੂਜਾ ਅਰਚਨਾ ਕੀਤੀ। ਕੇਦਾਰਨਾਥ ਵਿੱਚ 130 ਕਰੋੜ ਰੁਪਏ ਦੇ ਪੁਨਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ। ਪੀਐਮ ਮੋਦੀ ਨੇ ਸ਼ੰਕਰਾਚਾਰੀਆ ਦੀ ਸਮਾਧੀ ਸਥਲ ਦਾ ਵੀ ਉਦਘਾਟਨ ਕੀਤਾ। ਇਹ ਸਥਾਨ ਸਾਲ 2013 ਵਿੱਚ ਆਈ ਕੁਦਰਤੀ ਆਫ਼ਤ ਵਿੱਚ ਟੁੱਟ ਗਿਆ ਸੀ। ਉਨ੍ਹਾਂ ਨੇ ਆਦਿ ਗੁਰੂ ਸ਼ੰਕਰਾਚਾਰੀਆ ਦੀ ਲਗਭਗ 35 ਟਨ ਵਜ਼ਨ ਵਾਲੀ 12 ਫੁੱਟ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ। ਸ਼ੰਕਰਾਚਾਰੀਆ ਦੀ ਮੂਰਤੀ 'ਤੇ ਕੰਮ 2019 'ਚ ਸ਼ੁਰੂ ਹੋਇਆ ਸੀ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਰਸਵਤੀ ਰਿਟੇਨਿੰਗ ਵਾਲ ਅਸਥਾਪਥ ਅਤੇ ਘਾਟ, ਮੰਦਾਕਿਨੀ ਰੀਟੇਨਿੰਗ ਵਾਲ ਅਸਥਾਪਥ, ਤੀਰਥ ਪੁਰੋਹਿਤ ਹਾਊਸ ਅਤੇ ਮੰਦਾਕਿਨੀ ਨਦੀ ਉੱਤੇ ਗਰੁੜ ਚਾਟੀ ਪੁਲ ਸ਼ਾਮਲ ਹਨ।