ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਅਨੰਤਿਪੋਰਾ ਚ ਹੋਏ ਅੱਤਵਾਦੀ ਹਮਲੇ ਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 40 ਹੋ ਗਈ ਹੈ। ਸ਼ਹੀਦ ਜਵਾਨਾਂ ਵਿੱਚੋਂ ਉੱਤਰ ਪ੍ਰਦੇਸ਼-12, ਰਾਜਸਥਾਨ-5, ਪੰਜਾਬ-4, ਉੱਤਰਾਖੰਡ-2, ਓਡੀਸ਼ਾ-2, ਬਿਹਾਰ-2, ਮਹਾਰਾਸ਼ਟਰ-2, ਤੇ ਆਸਾਮ, ਕੇਰਲ, ਤਾਮਿਲਨਾਡੂ, ਕਰਨਾਟਕ, ਪੱਛਮ ਬੰਗਾਲ, ਝਾਰਖੰਡ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਤੋਂ ਇੱਕ ਇੱਕ ਜਵਾਨ ਸ਼ਹੀਦ ਹੋਏ ਹਨ। CRPF ਨੇ ਫ਼ਿਲਹਾਲ 38 ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ ਪਰ 40 ਜਵਾਨਾਂ ਦੀ ਸ਼ਹਾਦਤ ਦੀ ਪੁਸ਼ਟੀ ਹੋ ਗਈ ਹੈ।