ਚੋਣ ਪ੍ਰਚਾਰ ਤੋਂ ਵਿਹਲੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਧਾਮ ਪੁੱਜੇ। ਪ੍ਰਧਾਨ ਮੰਤਰੀ ਇਸ ਤੋਂ ਬਾਅਦ ਧਾਮ ਦੇ ਨੇੜੇ ਸਥਿਤ ਗੁਫ਼ਾ ’ਚ ਧਿਆਨ (ਮੈਡੀਟੇਸ਼ਨ) ਲਾਉਣ ਲਈ ਬੈਠੇ। ਧਿਆਨ ਲਾਉਣ ਦੌਰਾਨ ਉਨ੍ਹਾਂ ਭਗ਼ਵਾਂ ਸ਼ਾਲ ਲਪੇਟਿਆ ਹੋਇਆ ਸੀ। ਉਤਰਾਖੰਡ ਦੇ ਮੁੱਖ ਸਕੱਤਰ ਉਤਪਲ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਧਾਮ ’ਚ ਚੱਲ ਰਹੇ ਮੁੜ ਉਸਾਰੀ ਕਾਰਜ ਬਾਰੇ ਜਾਣਕਾਰੀ ਦਿੱਤੀ। ਚੋਣ ਕਮਿਸ਼ਨ ਨੇ ਇਸ ਦੌਰੇ ਲਈ ਇਜਾਜ਼ਤ ਦੇ ਦਿੱਤੀ ਸੀ ਹਾਲਾਂਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਨਾਲ ਹੀ ਇਹ ਵੀ ਹਦਾਇਤ ਦਿੱਤੀ ਗਈ ਸੀ ਕਿ ਚੋਣ ਜ਼ਾਬਤੇ ਦਾ ਖ਼ਿਆਲ ਰੱਖਿਆ ਜਾਵੇ। ਇਸ ਤੋਂ ਬਾਅਦ ਮੋਦੀ ਇਕ ਵਿਸ਼ੇਸ਼ ਵਾਹਨ ਵਿਚ ਸਵਾਰ ਹੋ ਕੇ ਉਸਾਰੀ ਕਾਰਜ ਦੇਖਣ ਚਲੇ ਗਏ। ਸੂਬਾਈ ਭਾਜਪਾ ਦੇ ਪ੍ਰਧਾਨ ਅਜੈ ਭੱਟ ਨੇ ਦੱਸਿਆ ਕਿ ਮੋਦੀ ਦੇ ਇਸ ਦੌਰੇ ਦਾ ਮਕਸਦ ਪੂਰੀ ਤਰ੍ਹਾਂ ‘ਅਧਿਆਤਮਕ’ ਹੈ।