ਪਲਵਲ : ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਡਰੀਮ ਮਾਲ (Dream Mall) ਵਿੱਚ ਚੱਲ ਰਹੇ ਅੱਧੀ ਦਰਜਨ ਤੋਂ ਵੱਧ ਸਪਾ ਸੈਂਟਰਾਂ ਵਿੱਚ ਸੈਕਸ ਰੈਕੇਟ (Sex Racket) ਚੱਲਦਾ ਪਾਇਆ ਗਿਆ। ਪਲਵਲ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਦੀ ਟੀਮ ਨੇ ਸੀਆਈਏ ਹੋਡਲ ਅਤੇ ਮਹਿਲਾ ਥਾਣੇ ਦੇ ਨਾਲ ਛਾਪਾ ਮਾਰਿਆ ਅਤੇ ਮੌਕੇ ਤੋਂ 22 ਲੜਕੀਆਂ ਅਤੇ 35 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦੇ ਪਹੁੰਚਦੇ ਹੀ ਡਰੀਮ ਮਾਲ 'ਚ ਹੜਕੰਪ ਮਚ ਗਿਆ।
ਪੁਲੀਸ ਨੇ ਉਥੇ ਚੱਲ ਰਹੇ ਅੱਧੀ ਦਰਜਨ ਤੋਂ ਵੱਧ ਸਪਾ ਸੈਂਟਰਾਂ ’ਤੇ ਛਾਪੇਮਾਰੀ ਕੀਤੀ। ਮੌਕੇ 'ਤੇ 22 ਲੜਕੀਆਂ ਅਤੇ 35 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਸ਼ੱਕੀ ਹਾਲਤ ਵਿਚ ਸਨ। ਪੁਲਿਸ ਜਿਵੇਂ ਹੀ ਸਪਾ ਸੈਂਟਰ 'ਤੇ ਪਹੁੰਚੀ ਤਾਂ ਉਥੇ ਭਗਦੜ ਮਚ ਗਈ। ਦੱਸ ਦਈਏ ਕਿ ਪੁਲਿਸ ਦੀ ਭਾਰੀ ਗਿਣਤੀ ਹੋਣ ਕਾਰਨ ਪੁਲਿਸ ਨੇ ਕਮਰਿਆਂ ਤੋਂ ਭੱਜਣ ਵਾਲੇ ਇੱਕ ਵੀ ਨੌਜਵਾਨ ਅਤੇ ਲੜਕੀ ਨੂੰ ਉੱਥੋਂ ਭੱਜਣ ਨਹੀਂ ਦਿੱਤਾ।