ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਪੁਲਿਸ ਨੇ ਅੰਤਰਰਾਸ਼ਟਰੀ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੀਆਂ ਲੜਕੀਆਂ ਇਥੋਂ ਛੁਡਵਾਇਆ ਗਿਆ, ਜੋ ਭਾਰਤ ਦੀ ਨਹੀਂ ਸਨ। ਪੁਲਿਸ ਨੇ ਪੰਚਕੂਲਾ ਦੇ ਸੈਕਟਰ 12 ਦੀਆਂ 4 ਵਿਦੇਸ਼ੀ ਲੜਕੀਆਂ ਨੂੰ ਦਲਾਲਾਂ ਦੇ ਚੁੰਗਲ ਤੋਂ ਬਚਾਇਆ। (PHOTO: News18) ਪੰਚਕੁਲਾ ਵਿੱਚ ਪੁਲਿਸ ਨੇ ਜਿਨ੍ਹਾਂ ਲੜਕੀਆਂ ਨੂੰ ਰਿਹਾਅ ਕਰਵਾਇਆ ਹੈ, ਉਨ੍ਹਾਂ ਵਿੱਚ ਤਿੰਨ ਉਜ਼ਬੇਕਿਸਤਾਨ ਦੀਆਂ ਹਨ, ਜਦੋਂਕਿ ਇੱਕ ਲੜਕੀ ਤੁਰਕੀ ਦੀ ਹੈ। ਇਨ੍ਹਾਂ ਚਾਰ ਕੁੜੀਆਂ ਦੇ ਵੀਜ਼ਾ ਦੀ ਮਿਆਦ ਖ਼ਤਮ ਹੋ ਚੁੱਕੀ ਹੈ। (PHOTO: News18) ਸੈਕਸ ਰੈਕੇਟ ਦਾ ਖੁਲਾਸਾ ਕਰਨ ਤੋਂ ਇਲਾਵਾ ਪੁਲਿਸ ਨੇ ਪੰਚਕੂਲਾ ਤੋਂ 4 ਦਲਾਲਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਦਲਾਲ ਇਨ੍ਹਾਂ ਲੜਕੀਆਂ ਨੂੰ ਗਲਤ ਕੰਮ ਕਰਵਾਉਂਦੇ ਸਨ। (PHOTO: News18) ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਚਾਰਾਂ ਲੜਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਸ ਧੰਦੇ ਵਿਚ ਕਿੰਨੀ ਦੇਰ ਤੋਂ ਸ਼ਾਮਲ ਹਨ। (PHOTO: News18) ਪੁਲਿਸ ਨੇ ਅਧਿਕਾਰੀਆਂ ਨੇ ਕਿਹਾ ਕਿ ਫੜੇ ਗਏ 4 ਦਲਾਲਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੈਕਸ ਰੈਕੇਟ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਨਾਲ ਸਬੰਧਤ ਸਾਰੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। (PHOTO: News18)