ਸੋਮਵਾਰ ਦੀ ਰਾਤ ਕਰਨਾਲ ਪੁਲਿਸ ਨੇ ਸੀ.ਐੱਮ ਸਿਟੀ ਕਰਨਾਲ ਵਿੱਚ ਇੱਕ ਮਸਾਜ ਪਾਰਲਰ ਦੀ ਆੜ ਹੇਠ ਚੱਲ ਰਹੇ ਜਿਸਮਫਰੋਸ਼ੀ ਦੇ ਕਾਰੋਬਾਰ ਤੇ ਛਾਪਾ ਮਾਰਿਆ। ਸੈਕਟਰ 7 ਦੇ ਪਾਸ਼ ਖੇਤਰ ਵਿਚ ਸਥਿਤ ਮਸਾਜ ਪਾਰਲਰ ਵਿਚੋਂ ਪੁਲਿਸ ਨੇ 4 ਮੁੰਡਿਆਂ ਅਤੇ ਇੱਕ ਔਰਤ ਨੂੰ ਹਿਰਾਸਤ ਵਿਚ ਲਿਆ ਹੈ। ਮਸਾਜ ਪਾਰਲਰ ਬੇਸਮੈਂਟ ਵਿਚ ਸੀ ਅਤੇ ਇਸ ਦਾ ਸ਼ਟਰ ਬੰਦ ਸੀ। ਬਾਹਰੋਂ ਤਾਲਾ ਲਟਕਿਆ ਹੋਇਆ ਸੀ। ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਮਸਾਜ ਪਾਰਲਰ ਦੇ ਨਾਮ ‘ਤੇ ਇਥੇ ਇਆਸ਼ੀ ਦਾ ਅੱਡਾ ਖੁੱਲਾ ਹੋਇਆ ਹੈ ਅਤੇ ਗਲਤ ਕੰਮ ਵੀ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਰਾਤ ਨੂੰ ਇਸ ਤਰ੍ਹਾਂ ਮਸਾਜ ਪਾਰਲਰ ਵਿਚ 4 ਮੁੰਡਿਆਂ ਅਤੇ ਇਕ ਔਰਤ ਦਾ ਹੋਣਾ ਸ਼ੱਕੀ ਲੱਗਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇੱਥੋਂ ਦੇ ਮਸਾਜ ਪਾਰਲਰ ਵਿੱਚ ਹਰ ਰੋਜ਼ ਗ਼ਲਤ ਕੰਮ ਹੁੰਦੇ ਹਨ। ਇਸ ਦੇ ਅਧਾਰ 'ਤੇ ਪੁਲਿਸ ਨੇ ਮਹਿਲਾ ਪੁਲਿਸ ਨਾਲ ਛਾਪਾ ਮਾਰਿਆ। ਪੁਲਿਸ ਨੂੰ ਵੇਖ ਕੇ ਮੁਲਜ਼ਮਾਂ ਨੇ ਸ਼ਟਰ ਨੂੰ ਅੰਦਰ ਬੰਦ ਕਰ ਦਿੱਤਾ। ਪੁਲਿਸ ਨੇ ਸ਼ਟਰ ਤੋੜਿਆ ਅਤੇ ਅੰਦਰ ਜਾ ਕੇ ਮੁਲਜ਼ਮ ਨੂੰ ਫੜ ਲਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਪੁਲਿਸ ਮੁਲਾਜ਼ਮ ਮਨਜੀਤ ਦਾ ਕਹਿਣਾ ਹੈ ਕਿ ਇਕ ਸ਼ੱਕੀ ਮਾਮਲਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਚਾਰ ਮੁੰਡਿਆਂ ਅਤੇ ਇਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।