ਸੁਚਿਤਾ ਜੋਸ਼ੀ ਨੇ ਉਤਰਾਖੰਡ ਦੇ ਨਾਲ-ਨਾਲ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਮਿਸੇਜ਼ ਯੂਨੀਵਰਸ ਮੁਕਾਬਲੇ ਵਿੱਚ ਜੇਤੂ ਬਣੀ ਸੁਚਿਤਾ ਜੋਸ਼ੀ ਨੂੰ ਬੀਤੇ ਦਿਨ ਮਿਸੇਜ ਸਾਊਥ ਪੈਸੀਫਿਕ ਏਸ਼ੀਆ ਯੂਨੀਵਰਸ -2021 ਦਾ ਖਿਤਾਬ ਦਿੱਤਾ ਗਿਆ। ਡਜ਼ਲ ਮਿਸੇਜ ਯੂਨੀਵਰਸ ਮੁਕਾਬਲੇ ਦੀ ਡਾਇਰੇਕਟਰ ਨੇ ਸੁਚਿਤਾ ਨੂੰ ਜਦੋਂ ਇਸ ਸੁੰਦਰਤਾ ਮੁਕਾਬਲੇ ਦਾ ਖਿਤਾਬ ਦਿੱਤਾ ਤਾਂ ਉਥੇ ਮੌਜੂਦ ਸਾਰਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਸੋਹਣੀ ਔਰਤ ਦਾ ਹੌਸਲਾ ਵਧਾਇਆ।
ਇੱਕ ਫ਼ੌਜੀ ਅਧਿਕਾਰੀ ਦੀ ਪਤਨੀ ਹੋਣ ਦੇ ਨਾਲ, ਸੁਚਿਤਾ ਜੋਸ਼ੀ ਇੱਕ ਸਮਾਜ ਸੇਵਕ ਵੀ ਹੈ। ਇਸ ਦੇ ਨਾਲ, ਉਹ ਆਪਣੇ ਦੋਵਾਂ ਬੱਚਿਆਂ ਦੀ ਚੰਗੀ ਦੇਖਭਾਲ ਵੀ ਕਰਦੀ ਹੈ। ਕੋਟਦਵਾਰ ਵਿੱਚ ਉਸਦੇ ਪਰਿਵਾਰਕ ਮੈਂਬਰ ਮਿਸਿਜ਼ ਯੂਨੀਵਰਸ ਮੁਕਾਬਲੇ ਵਿੱਚ ਪ੍ਰਾਪਤ ਕੀਤੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹਨ.।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਦੱਖਣੀ ਅਫਰੀਕਾ ਤੋਂ ਜ਼ਰੂਰ ਖੁਸ਼ਖਬਰੀ ਆਵੇਗੀ ਜਦੋਂ ਸੁਚਿਤਾ ਪੂਰੀ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਦਾ ਖਿਤਾਬ ਜਿੱਤਣਗੇ।