ਵਾਰਾਣਸੀ - ਪੂਰਵਾਂਚਲ ਦੇ ਖਿਡਾਰੀਆਂ ਨੂੰ ਜਲਦ ਹੀ ਵੱਡਾ ਤੋਹਫਾ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਇਨਡੋਰ ਸਪੋਰਟਸ ਸਟੇਡੀਅਮ ਬਣਾਇਆ ਜਾਵੇਗਾ। ਵਾਰਾਣਸੀ ਸਮਾਰਟ ਸਿਟੀ ਨੇ 87 ਕਰੋੜ ਦੀ ਲਾਗਤ ਨਾਲ ਵਾਰਾਣਸੀ ਦੇ ਸੰਪੂਰਨਾਨੰਦ ਸਪੋਰਟਸ ਸਟੇਡੀਅਮ ਨੂੰ ਹਾਈਟੈਕ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਖੇਡ ਪ੍ਰੇਮੀ ਇਸ ਬਹੁਮੰਤਵੀ ਇਨਡੋਰ ਖੇਡ ਸਟੇਡੀਅਮ ਵਿੱਚ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਮੈਚ ਵੀ ਦੇਖ ਸਕਣਗੇ।
ਵਾਰਾਣਸੀ ਸਮਾਰਟ ਸਿਟੀ ਦੇ ਚੀਫ਼ ਜਨਰਲ ਮੈਨੇਜਰ ਡੀ ਵਾਸੂਦੇਵਨ ਨੇ ਕਿਹਾ ਕਿ ਇਹ ਖੇਡ ਸਟੇਡੀਅਮ ਪੈਰਾ ਸਪੋਰਟਸ ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਜਾਵੇਗਾ। ਇਸ ਦਾ ਵਿਕਾਸ ਕਈ ਪੜਾਵਾਂ ਵਿੱਚ ਕੀਤਾ ਜਾਵੇਗਾ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਇੱਥੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ। ਹੇਠਲੀ ਮੰਜ਼ਿਲ ਤੋਂ ਇਲਾਵਾ ਦੋ ਮੰਜ਼ਿਲਾਂ ਵਾਲੀ ਮੁੱਖ ਇਮਾਰਤ ਹੋਵੇਗੀ।