ਸੀਕਰ ਦੇ ਫਤਿਹਪੁਰ ਖੇਤਰ ਵਿੱਚ ਤਾਪਮਾਨ ਮਾਇਨਸ 4 ਡਿਗਰੀ ਕਾਰਨ ਰਾਤ ਨੂੰ ਖੇਤ ਜੰਮ ਗਏ। ਰੁੱਖਾਂ 'ਤੇ ਪਿਆ ਪਾਣੀ ਬਰਫ ਵਿੱਚ ਤਬਦੀਲ ਹੋ ਗਿਆ ਹੈ। ਕੜਾਕੇ ਦੀ ਠੰਡ ਕਾਰਨ, ਫਸਲਾਂ ਤੇ ਬਰਫ ਜੰਮ ਗਈ ਹੈ ਅਤੇ ਇਹ ਖੇਤ ਚਿੱਟੇ ਮੈਦਾਨ ਵਾਂਗ ਨਜ਼ਰ ਆ ਰਹੇ ਹਨ। ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਸੁੰਨ ਕਰ ਦਿੱਤਾ ਹੈ। ਪਿਛਲੇ ਚਾਰ ਦਿਨਾਂ ਤੋਂ ਤਾਪਮਾਨ ਮਾਈਨਸ ਵਿਚ ਹੋਣ ਕਾਰਨ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਨਲਕਿਆਂ ਵਿਚੋਂ ਟਪਕਦਾ ਪਾਣੀ ਵੀ ਤਲ ਤਕ ਨਹੀਂ ਪਹੁੰਚਿਆ।ਉਹ ਬਰਫ ਵਾਂਗ ਉਥੇ ਜੰਮ ਗਿਆ। ਵਾਹਨਾਂ 'ਤੇ ਪਈ ਤ੍ਰੇਲ ਵੀ ਬਰਫ ਦੀ ਇੱਕ ਪਰਤ ਵਿੱਚ ਬਦਲ ਗਈ ਹੈ। ਖੇਤੀਬਾੜੀ ਖੋਜ ਕੇਂਦਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ।