ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਨਾਰਕੰਡਾ ਵਿੱਚ 16 ਸੈਂਟੀਮੀਟਰ, ਸ਼ਿਲਾਰੂ ਵਿੱਚ 14 ਸੈਂਟੀਮੀਟਰ, ਕੁਫ਼ਰੀ ਵਿੱਚ 12 ਅਤੇ ਸ਼ਿਮਲਾ ਵਿੱਚ 6 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਿਮਲਾ 'ਚ 0.6 ਡਿਗਰੀ, ਕੁਫਰੀ 'ਚ 0.8, ਡਲਹੌਜ਼ੀ 'ਚ 0.5, ਮਨਾਲੀ 'ਚ 0.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।