ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਮੰਗਲਵਾਰ ਦੁਪਹਿਰ ਨੂੰ ਅਚਾਨਕ ਮੌਸਮ ਨੇ ਆਪਣਾ ਰੁਖ ਬਦਲ ਲਿਆ ਅਤੇ ਮੀਂਹ ਨਾਲ ਗੜੇਮਾਰੀ ਸ਼ੁਰੂ ਹੋ ਗਈ। ਇਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਬਰਫਬਾਰੀ ਕਾਰਨ ਸੈਲਾਨੀਆਂ ਦੇ ਚਿਹਰਿਆਂ 'ਤੇ ਖੁਸ਼ੀ ਖਿੜ ਗਈ ਹੈ। ਗੜੇਮਾਰੀ ਦੀ ਹਾਲਤ ਇਹ ਹੈ ਕਿ ਸੜਕ ਅਤੇ ਜ਼ਮੀਨ ਤੋਂ ਲੈ ਕੇ ਘਰਾਂ ਦੀਆਂ ਛੱਤਾਂ ਤੱਕ ਵੀ ਚਿੱਟੀ ਚਾਦਰ ਵਿਛਾ ਦਿੱਤੀ ਗਈ ਹੈ। ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਸਿਰਫ਼ ਬਰਫ਼ ਦੀ ਚਿੱਟੀ ਚਾਦਰ ਹੀ ਨਜ਼ਰ ਆਉਂਦੀ ਹੈ।