ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਾਰ ਦਿੱਲੀ ਪੈਰਲਲ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਤਿੰਨ ਬੈਂਕ ਕਰਮਚਾਰੀ ਸਵਾਰ ਸਨ। ਔਰਤ ਕਾਰ ਚਲਾ ਰਹੀ ਸੀ। ਨਹਿਰ ਦੇ ਕੋਲ ਅਚਾਨਕ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਕਾਰ ਨਹਿਰ ਵਿੱਚ ਜਾ ਡਿੱਗੀ। ਇੱਕ ਨੌਜਵਾਨ ਔਰਤ ਅਤੇ ਇੱਕ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ। ਪਰ ਡਰਾਈਵਿੰਗ ਸੀਟ 'ਤੇ ਬੈਠੀ ਲੜਕੀ ਬਾਹਰ ਨਹੀਂ ਨਿਕਲ ਸਕੀ।