Home » photogallery » national » WOMEN PROTECT JACKET UP NEWS RBS COLLEGE STUDENTS MADE SAFETY JACKET TO PROTECT WOMEN IN AGRA

ਔਰਤਾਂ ਲਈ ਆ ਗਿਐ 'ਸੁਰੱਖਿਆ ਕਵਚ', ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਲੱਗੇਗਾ ਬਿਜਲੀ ਦਾ ਝਟਕਾ

ਆਰਬੀਐਸ ਕਾਲਜ ਆਗਰਾ ਦੀਆਂ ਵਿਦਿਆਰਥਣਾਂ ਨੇ ਔਰਤਾਂ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਅਹਿਮ ਕੰਮ ਕੀਤਾ ਹੈ। ਪ੍ਰੋਜੈਕਟ ਵਰਕ ਦੇ ਤੌਰ 'ਤੇ ਇਨ੍ਹਾਂ ਵਿਦਿਆਰਥਣਾਂ ਨੇ ਅਜਿਹੀ ਜੈਕੇਟ ਬਣਾਈ ਹੈ, ਜਿਸ ਨੂੰ ਔਰਤਾਂ ਦੀ ਸੁਰੱਖਿਆ ਦੀ ਦਿਸ਼ਾ 'ਚ ਅਹਿਮ ਹਥਿਆਰ ਮੰਨਿਆ ਜਾ ਰਿਹਾ ਹੈ। ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ 'ਸੇਫਟੀ ਜੈਕੇਟ' ਬਣਾਈ ਹੈ। ਇਸ ਸੇਫਟੀ ਜੈਕੇਟ ਦੀ ਖਾਸ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਇਕੱਲੀ ਔਰਤ ਜਾਂ ਲੜਕੀ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਗਲਤ ਇਰਾਦੇ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ 120 ਵੋਲਟ ਤੋਂ ਲੈ ਕੇ 2000 ਤੱਕ ਬਿਜਲੀ ਦਾ ਝਟਕਾ ਲੱਗੇਗਾ।