ਲੁਧਿਆਣਾ(ਜਸਵੀਰ ਬਰਾੜ) : ਹੈਬੋਵਾਲ ਸਥਿਤ ਡੇਅਰੀ ਕੰਪਲੈਕਸ ਵਿੱਚ ਲੈਂਟਰ ਦੀ ਛੱਤ ਡਿੱਗਣ ਕਾਰਨ ਬਾਰਾਂ ਜਾਨਵਰਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਵੇਰੇ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੈਂਟਰ ਦੀ ਛੱਤ ਡਿੱਗ ਗਈ ਹੈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਬਾਰਾਂ ਮੱਝਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸਦੇ ਨਾਲ ਹੀ ਉਨ੍ਹਾਂ ਕੁਝ ਜਾਨਵਰਾਂ ਦੇ ਬਚ ਜਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਾਲੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ। ਇਸ ਹਾਦਸੇ ਤੋਂ ਬਾਅਦ ਪ੍ਰਬੰਧਕਾਂ ਨੇ ਤੇਜ਼ ਹਵਾ ਕਾਰਨ ਦੀਵਾਰਾਂ ਡਿਗਣ ਦੀ ਅਸ਼ੰਕਾ ਜਤਾਈ ਹੈ। ਮਲਬੇ ਹੇਠ ਦੱਬੀ੍ਆਂ ਮੱਝਾਂ ਨੂੰ ਜੇਸੀਬੀ ਨਾਲ ਬਾਹਰ ਕੱਢ ਕੇ ਟਰਾਲੀ ਵਿੱਚ ਲੱਦਿਆ ਜਾ ਰਿਹਾ ਹੈ। ਮੱਝਾਂ ਦੀ ਮਲਬੇ ਹੇਠ ਬਹੁਤ ਬੁਰੀ ਤਰ੍ਹਾਂ ਨਾਲ ਦੱਬ ਜਾਣ ਕਾਰਨ ਦਰਦਨਾਕ ਮੌਤ ਹੋਈ ਹੈ। ਤਸਵੀਰ ਵਿੱਚ ਸਾਫ ਦੇਖਿਆ ਜਾ ਸਕਦਾ ਹੈ।