ਫ਼ਿਰੋਜ਼ਪੁਰ ਦੇ ਕਸਬੇ ਮਮਦੋਟ ਵਿੱਚ ਲੂਥਰ ਨਹਿਰ ਵਿੱਚ 40 ਫੁੱਟ ਦਾ ਪਾੜ ਪੈਣ ਦੇ ਕਾਰਨ ਕਿਸਾਨਾਂ ਦੀ 200 ਏਕੜ ਖੇਤਾਂ ਵਿੱਚ ਝੋਨਾ ਖਰਾਬ ਹੋ ਗਿਆ ਹੈ। 200 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ ਹੈ। ਪੀੜਤ ਕਿਸਾਨਾ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੇ ਦੱਸਿਆ ਦੀ ਕਸਬਾ ਮਮਦੋਟ ਵਿੱਚ ਚਾਰ ਨਹਿਰਾ ਹਨ ਅਤੇ ਇਹਨਾਂ ਦੀ ਨਹਿਰੀ ਵਿਭਾਗ ਦੁਆਰਾ ਸਮਾਂ ਰਹਿੰਦੇ ਸਫਾਈ ਜਾਂ ਦੇਖਭਾਲ ਨਾ ਕਾਰਨ ਦੇ ਨਾਲ ਇਹ ਨਹਿਰ ਹਰ ਸਾਲ ਟੁੱਟਦੀ ਹੈ। ਹਮੇਸ਼ਾ ਨੁਕਸਾਨ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਕਿਸਾਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਦੀ ਇਹ ਨਹਿਰ ਰਾਤ ਸਾਢੇ 12 ਵਜੇ ਦੀ ਟੁੱਟੀ ਹੋਈ ਹੈ ਪਰ ਕੋਈ ਵੀ ਬਹੁਤ ਪ੍ਰਬੰਧਕੀ ਅਧਿਕਾਰੀ ਇਥੇ ਨਹੀਂ ਪੁਹੰਚਿਆ ਹੈ। ਇਸ ਮੌਕੇ ਪੁੱਜੇ ਨਹਿਰੀ ਵਿਭਾਗ ਦੇ ਜੇ ਈ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਮਿਲੀ ਜਾਣਕਾਰੀ ਮੁਤਾਬਿਕ ਇਹ ਕਿਸੇ ਵਿਅਕਤੀ ਨੇ ਸ਼ਰਾਰਤ ਕਰਕੇ ਇਸ ਨਹਿਰ ਨੂੰ ਤੋੜਿਆ ਹੈ ਅਤੇ ਜੇ ਸੀ ਬੀ ਮਸ਼ੀਨੇ ਅਤੇ ਲੇਬਰ ਮੰਗਵਾ ਕੇ ਇਸਦੀ ਮੁਰੰਮਤ ਕੀਤੀ ਜਾਵੇਗੀ। ਖੇਤਾਂ ਵਿੱਚ ਪਏ ਪਾਣੀ ਦੀਆਂ ਤਸਵੀਰਾਂ। ਖੇਤਾਂ ਵਿੱਚ ਪਏ ਪਾਣੀ ਦੀਆਂ ਤਸਵੀਰਾਂ।