ਚੰਡੀਗੜ੍ਹ : 30 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ 'ਚ ਪੱਕੇ-ਮੋਰਚਿਆਂ ਦਾ 47ਵਾਂ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਬਖਸ਼ੀਸ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ(ਤਿੰਨੇ ਗਿੱਲਵਾਲੀ) ਅੰਮਿ੍ਤਸਰ, ਭਾਈ ਹਰਨਾਮ ਸਿੰਘ ਸਿਆਲਕੋਟ, ਜਿਹਨਾਂ ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਦਿੱਤੀ ਗਈ ਸੀ, ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਕੀਤਾ ਗਿਆ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ( ਬਰਨਾਲਾ ਤੋਂ ਤਸਵੀਰ)
ਜਦੋਂ ਸਰਾਭੇ ਵਰਗੇ ਨੌਜਵਾਨਾਂ ਨੂੰ ਗੁਲਾਮ ਭਾਰਤੀਆਂ ਨਾਲ ਬਾਹਰਲੇ ਮੁਲਕਾਂ ਵਿੱਚ ਕੀਤੇ ਜਾਂਦੇ ਵਿਤਕਰੇ ਅਤੇ ਆਪਣੇ ਮੁਲਕ ਅੰਦਰ ਬਰਤਾਨਵੀ ਸਾਮਰਾਜੀਆਂ ਵੱਲੋਂ ਕੀਤੇ ਜਾਂਦੇ ਅਤਿ ਘਿਨਾਉਣੇ ਜ਼ਬਰ ਸਬੰਧੀ ਪਤਾ ਲੱਗਿਆਂ ਤਾਂ ਉਹ ਚੰਗੀ ਜ਼ਿੰਦਗੀ ਜਿਊਣ ਦੀ ਝਾਕ ਛੱਡ ਆਪਣੇ ਮੁਲਕ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੀ ਅਗਵਾਈ ਹੇਠ ਹਜ਼ਾਰਾਂ ਭਾਰਤੀਆਂ ਨੇ ਆਪਣੇ ਪਿਆਰੇ ਮੁਲਕ ਦੀ ਹਕੀਕੀ ਆਜ਼ਾਦੀ ਦੀ ਤਾਂਘ ਲੈਕੇ ਵਤਨਾਂ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ( ਮੋਗਾ)