ਫਾਜਿਲਕਾ ਦੇ ਪਿੰਡ ਧਰਾਂਗਵਾਲਾ ਵਿਚ ਕਿਸਾਨ ਨੇ ਨਰਮੇ ਦੀ ਪੰਜ ਏਕੜ ਫਸਲ ਤੇ ਟ੍ਰਰੈਕਟਰ ਨਾਲ ਵਾਹ ਦਿੱਤੀ ਹੈ। ਦਰਅਸਲ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ ਵਿਚ ਪਾਣੀ ਖੜ ਗਿਆ ਅਤੇ ਫਸਲ ਨੂੰ ਖ਼ਰਾਬ ਹੁੰਦਾ ਦੇਖ ਕਿਸਾਨ ਨੇ ਟ੍ਰੈਕਟਰ ਚਲਾ ਦਿੱਤਾ। ਉਧਰ ਕਿਸਾਨ ਨੇ ਦੱਸਿਆ ਕਿ ਉਸਨੇ 43 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ ਤੇ ਲਈ ਸੀ ਅਤੇ ਹੁਣ ਮੀਂਹ ਨਾਲ ਫਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਕਿਸਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੀ ਆਰਥਿਕ ਮਦਦ ਕੀਤੀ ਜਾਵੇ। ਜਿਕਰਯੋਗ ਹੈ ਕਿ ਪਹਿਲਾ ਕੋਰੋਨਾ ਦੀ ਮਾਰ ਅਤੇ ਹੁਣ ਮੌਸਮ ਦੀ ਮਾਰ ਨੇ ਕਿਸਾਨਾ ਦਾ ਲੱਕ ਤੋੜ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨੇ ਨਰਮਾ ਪੱਟੀ ਦੇ ਕਿਸਾਨਾ ਦਾ ਕਾਫੀ ਨੁਕਸਾਨ ਕੀਤਾ ਹੈ।