ਕੈਥਲ- ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿੱਚ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਅਤੇ ਅੰਦੋਲਨ ਨੂੰ ਨਾਕਾਮ ਕਰਨ ਲਈ ਪੂਰੇ ਪ੍ਰਬੰਧ ਕਰ ਲਏ ਸਨ, ਪਰ ਸਾਰੇ ਪ੍ਰਬੰਧ ਕਿਸਾਨਾਂ ਸਾਹਮਣੇ ਢਿੱਲੇ ਦਿਖਾਈ ਦੇ ਰਹੇ ਹਨ। (Photo: News18) ਕਿਸਾਨ ਕੈਥਲ ਜ਼ਿਲੇ ਵਿਚ ਪਟਿਆਲਾ-ਚੀਕਾ ਰੋਡ ‘ਤੇ ਪੰਜਾਬ ਦੀ ਸਰਹੱਦ ‘ਤੇ ਪਹੁੰਚਣੇ ਸ਼ੁਰੂ ਹੋ ਗਏ। ਪੰਜਾਬ ਦੇ ਕਿਸਾਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਸਨ। ਪ੍ਰਸ਼ਾਸਨ ਦੁਆਰਾ ਕੀਤੀ ਘੇਰਾਬੰਦੀ ਕਿਸੇ ਕੰਮ ਨਹੀਂ ਆਈ। ਕਿਸਾਨ ਪੈਦਲ ਹੀ ਖੇਤਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। (Photo: News18) ਇਸ ਤੋਂ ਪਹਿਲਾਂ ਅੰਬਾਲਾ ਦੀ ਸ਼ੰਭੂ ਸਰਹੱਦ 'ਤੇ ਕਿਸਾਨਾਂ ਨੇ ਜ਼ਬਰਦਸਤੀ ਬੈਰੀਕੇਡ ਤੋੜ ਕੇ ਅੱਗੇ ਵਧ ਗਏ। ਪਹਿਲਾਂ ਪਿਪਲੀ ਵਿਚ ਰਾਤ ਨੂੰ ਰੁਕਣ ਦੀ ਯੋਜਨਾ ਸੀ, ਪਰ ਇਸ ਮੌਕੇ ਕਿਸਾਨ ਕਰਨਾਲ ਵੱਲ ਚਲੇ ਗਏ। (Photo: News18) ਆਪਣੇ ਤਹਿ ਕੀਤੇ ਪ੍ਰੋਗਰਾਮ ਤਹਿਤ 26 ਨਵੰਬਰ ਨੂੰ ਕਿਸਾਨ ਦਿੱਲੀ ਪਹੁੰਚਣਗੇ। ਜੀਟੀ ਰੋਡ ਦਿਨ ਭਰ ਬੰਦ ਰਿਹਾ। ਹਜ਼ਾਰਾਂ ਵਾਹਨ ਚਾਲਕ ਇਸ ਕਾਰਨ ਪਰੇਸ਼ਾਨ ਸਨ। (Photo: News18) ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਭਾਰੀ ਪ੍ਰਬੰਧ ਵੀ ਕੀਤੇ ਹੋਏ ਸਨ, ਪਰੰਤੂ ਕਿਸਾਨਾਂ ਦੀ ਅੱਗੇ ਸਾਰੇ ਇੰਤਜ਼ਾਮ ਠੁੱਸ ਹੋ ਗਏ ਹਨ। (Photo: News18)