ਕਿਸਾਨ ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ ਉਹ ਸੋਮਵਾਰ ਤੋਂ ਸਾਰੇ ਪ੍ਰਦਰਸ਼ਨ ਸਥਾਨਾਂ ਉਤੇ ਇਕ ਰੋਜ਼ਾ ਭੁੱਖ ਹੜਤਾਲ ਕਰਨਗੇ। ਸਿੰਘੂ ਸਰਹੱਦ ਉਤੇ ਡਟੇ ਹੋਏ ਕਿਸਾਨਾਂ ਨੇ ਕਿਹਾ ਹੈ ਕਿ ਹਰ ਰੋਜ਼ 11 ਕਿਸਾਨ 24 ਘੰਟੇ ਭੁੱਖ ਹੜਤਾਲ ਉਤੇ ਬੈਠਣਗੇ। (Pic- ANI) ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ 25 ਤੋਂ 27 ਦਸੰਬਰ ਤੱਕ ਹਰਿਆਣਾ ਦੇ ਸਾਰੇ ਰਾਜਮਾਰਗਾਂ ਉਤੇ ਟੋਲ ਵਸੂਲੀ ਨਹੀਂ ਕਰਨ ਦੇਣਗੇ। (Pic- ANI) ਦਿੱਲੀ ਦੇ ਬੁੜਾਰੀ ਦੇ ਸੰਤ ਨਿਰੰਕਾਰੀ ਸਮਾਗਮ ਗਰਾਊਂਡ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। (Pic- ANI) ਕਿਸਾਨ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ 'ਤੇ ਵੀ ਅੰਦੋਲਨ ਲਈ ਡਟੇ ਹੋਏ ਹਨ। (Pic- ANI) ਕੜਾਕੇ ਦੀ ਠੰਢ ਵਿਚ ਵੀ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਤੱਕ ਦਿੱਲੀ ਦੀ ਘੇਰਾਬੰਦੀ ਲਈ ਬਜਿੱਦ ਹੈ (Pic- ANI) ਕਿਸਾਨ ਅੰਦੋਲਨ ਨੂੰ ਮਿਲ ਰਹੇ ਸਮਰਥਨ ਪਿੱਛੋਂ ਕੇਂਦਰ ਸਰਕਾਰ ਵੀ ਮਸਲੇ ਦੇ ਹੱਲ ਲਈ ਸਰਗਰਮ ਜਾਪ ਰਹੀ ਹੈ। (pic- ANI)