ਝੱਜਰ - ਟਿੱਕਰੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਲਈ ਮਾਲ ਖੁੱਲ੍ਹਿਆ ਹੈ। ਇੱਥੇ ਕਿਸਾਨ ਮੁਫਤ ਵਿਚ ਸਾਰੀਆਂ ਲੋੜੀਂਦੀਆਂ ਚੀਜ਼ਾਂ ਪ੍ਰਾਪਤ ਕਰ ਰਹੇ ਹਨ। ਇਸ ਮਾਲ ਵਿੱਚ ਸੂਈ ਦੇ ਧਾਗੇ ਤੋਂ ਲੈਕੇ ਕੰਬਲ ਅਤੇ ਰਜਾਈਆਂ ਤੱਕ ਸਭ ਕੁਝ ਹੈ। ਇਹ ਮਾਲ ਖਾਲਸਾ ਏਡ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤਾ ਗਿਆ ਹੈ। ਇੱਥੇ ਥਰਮਲ ਅਤੇ ਮਫਲਰਸ ਦੇ ਨਾਲ ਸਾਬਣ ਅਤੇ ਤੇਲ ਵੀ ਮੁਫਤ ਵਿੱਚ ਉਪਲਬਧ ਹਨ। ਮਾਲ ਤੋਂ ਸਮਾਨ ਲੈਣ ਵਾਲੇ ਲੋਕਾਂ ਨੂੰ ਟੋਕਨ ਵੰਡੇ ਜਾਂਦੇ ਹਨ। ਹਰ ਰੋਜ਼ 500 ਕਿਸਾਨਾਂ ਲਈ ਸਮਾਨ ਲਿਜਾਣ ਦੇ ਪ੍ਰਬੰਧ ਕੀਤੇ ਗਏ ਹਨ। ਕਿਸਾਨ ਮਾਲ ਵਿਚ ਔਰਤਾਂ ਲਈ ਲੋੜੀਂਦੀਆਂ ਵਸਤਾਂ ਵੀ ਰੱਖੀਆਂ ਗਈਆਂ ਹਨ। ਇਸ ਦੇ ਨਾਲ ਹੀ ਦੇਸੀ ਗੀਜ਼ਰ ਅਤੇ ਵਾਸ਼ਿੰਗ ਮਸ਼ੀਨ ਵੀ ਕਿਸਾਨ ਮਾਲ ਵਿਚ ਉਪਲਬਧ ਹਨ। ਖਾਲਸਾ ਏਡ ਦੇ ਗੁਰਚਰਨ ਨੇ ਦੱਸਿਆ ਕਿ ਇਹ ਸਾਰਾ ਪ੍ਰਬੰਧ ਕਿਸਾਨਾਂ ਲਈ ਕੀਤਾ ਗਿਆ ਹੈ। ਇਹ ਮਾਲ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।