ਝੱਜਰ. ਬਹਾਦੁਰਗੜ ਦੇ ਟਿਕਰੀ ਬਾਰਡਰ 'ਤੇ ਕਿਸਾਨ ਨੇ ਡੇਰਾ ਲਾਇਆ ਹੋਇਆ ਹੈ। ਇਸ ਦੌਰਾਨ ਲੋਕ ਵੀ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਲੰਗਰ ਦੀਆਂ ਤਸਵੀਰਾਂ ਪਹਿਲਾਂ ਹੀ ਆ ਰਹੀਆਂ ਹਨ, ਹੁਣ ਤਾਜ਼ੀਆ ਤਸਵੀਰਾਂ ਵਾਸ਼ਿੰਗ ਮਸ਼ੀਨ ਤੋਂ ਆਈਆਂ ਹਨ। ਕਿਸਾਨਾਂ ਨੂੰ ਕੱਪੜੇ ਧੋਣ ਵਿੱਚ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਧਰਨਾ ਸਥਾਨ ਉਤੇ ਇੱਕ ਨਵੀਂ ਵਾਸ਼ਿੰਗ ਮਸ਼ੀਨ ਆ ਗਈ ਹੈ।। ਪੰਜਾਬ ਦੇ ਕਬੱਡੀ ਖਿਡਾਰੀਆਂ ਨੇ ਇਹ ਵਾਸ਼ਿੰਗ ਮਸ਼ੀਨ ਕਿਸਾਨਾਂ ਨੂੰ ਦਿੱਤੀ ਹੈ। ਇਹ ਵਾਸ਼ਿੰਗ ਮਸ਼ੀਨ ਬਜ਼ੁਰਗ ਕਿਸਾਨਾਂ ਦੇ ਕੱਪੜੇ ਧੋਣ ਲਈ ਭੇਜੀ ਗਈ ਹੈ। ਨੌਜਵਾਨ ਕਿਸਾਨ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਹਜ਼ਾਰਾਂ ਕੱਪੜੇ ਧੋ ਰਹੇ ਹਨ। ਨੌਜਵਾਨ ਕਿਸਾਨ ਮਿਲ ਕੇ ਬਜ਼ੁਰਗਾਂ ਦੇ ਕਪੜੇ ਧੋਂਦੇ ਹਨ। ਬਜ਼ੁਰਗਾਂ ਲਈ ਗਰਮ ਪਾਣੀ, ਗਰਮ ਕਪੜੇ ਅਤੇ ਰਹਿਣ-ਖਾਣ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਕਿਸਾਨਾਂ ਨੇ ਇਕ ਆਵਾਜ਼ ਵਿਚ ਕਿਹਾ ਹੈ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਘਰਾਂ ਨੂੰ ਵਾਪਸ ਪਰਤਣਗੇ।