ਹੁਣ ਔਰਤਾਂ ਨੇ ਵੀ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਮੋਰਚਾ ਸੰਭਾਲ ਲਿਆ ਹੈ। ਪਿਛਲੇ 21 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਵੱਖ ਵੱਖ ਸੀਮਾਵਾਂ ‘ਤੇ ਅੰਦੋਲਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਵੱਲੋਂ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। (AP Photo) ਅੰਦੋਲਨ ਵਿਚ ਹੁਣ ਮ੍ਰਿਤਕ ਕਿਸਾਨਾਂ ਦੀਆਂ ਵਿਧਵਾ ਪਤਨੀਆਂ ਵੀ ਦਿੱਲੀ ਵੱਲ ਵਧ ਰਹੀਆਂ ਹਨ। ਇਹ ਉਹ ਵਿਧਵਾ ਔਰਤਾਂ ਹਨ ਜਿਨ੍ਹਾਂ ਦੇ ਪਤੀ ਖੇਤੀ ਕਰਜਿਆਂ ਕਾਰਨ ਖੁਦਕੁਸ਼ੀ ਕਰ ਗਏ ਹਨ। ਉਨ੍ਹਾਂ ਦੀਆਂ ਪਤਨੀਆਂ ਆਪਣੇ ਮ੍ਰਿਤਕ ਪਤੀ ਦੀ ਤਸਵੀਰ ਲੈ ਕੇ ਦਿੱਲੀ ਦੀ ਟਿਕਰੀ ਬਾਰਡਰ ਵੱਲ ਵਧ ਰਹੀਆਂ ਹਨ। (AP Photo/Altaf Qadri) ਦੱਸਿਆ ਗਿਆ ਕਿ ਇਹ ਸਾਰੀਆਂ ਔਰਤਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪੰਡਾਲਾਂ ਵਿਚ ਰਹਿਣਗੀਆਂ। (AP Photo/Altaf Qadri) ਦੱਸ ਦਈਏ ਕਿ ਕੇਂਦਰ ਵੱਲੋਂ ਕਾਨੂੰਨ ਰੱਦ ਕਰਨ ਤੋਂ ਜਵਾਬ ਦੇਣ ਪਿੱਛੋਂ ਕਿਸਾਨਾਂ ਵਿਚ ਰੋਹ ਵਧ ਰਿਹਾ ਹੈ। .(AP Photo/Manish Swarup) ਉਧਰ, ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕੇਂਦਰ ਕਾਨੂੰਨ ਰੱਦ ਨਹੀੰ ਕਰਦੀ, ਉਹ ਇਥੇ ਹੀ ਡਟੇ ਰਹਿਣਗੇ। (AP Photo/Manish Swarup)