ਟਿੱਡੀਆਂ ਦਾ 26 ਸਾਲਾਂ ਵਿਚ ਇਹ ਸਭ ਤੋਂ ਵੱਡਾ ਹਮਲਾ ਕੀਤਾ ਗਿਆ ਹੈ।ਟਿੱਡੀ ਦਲ ਰਾਜਸਥਾਨ ਦੇ ਹਨੂੰਮਾਨਗੜ੍ਹ ਤੱਕ ਪਹੁੰਚ ਚੁੱਕਿਆ ਹੈ । ਟਿੱਡੀ ਦਲ ਅਗਲੇ 48 ਘੰਟਿਆ ਵਿਚ ਪੰਜਾਬ ਦੇ ਵਿਚ ਦਸਤਕ ਦੇ ਸਕਦਾ ਹੈ। ਪੰਜਾਬ ਵਿਚ ਬਠਿੰਡਾ, ਮੁਕਤਸਰ, ਫਾਜਿਲਕਾ ਵਿਚ ਸਭ ਤੋਂ ਵਧੇਰੇ ਟਿੱਡੀਆ ਦੇ ਹਮਲੇ ਦਾ ਜਿਆਦਾ ਖਤਰਾ ਹੈ।ਰਾਜਸਥਾਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਤੇ ਕਈ ਇਲਾਕਿਆ ਉਤੇ ਟਿੱਡੀ ਦਲ ਦੇ ਹਮਲੇ ਦੀ ਸ਼ੱਕਾ ਜਤਾਈ ਜਾ ਰਹੀ ਹੈ। ਟਿੱਡੀਆਂ ਦੇ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਇਸ ਦੀ ਸਮੀਖਿਆ ਕਰਨਗੇ। ਜਿਕਰਯੋਗ ਹੈ ਕਿ ਟਿੱਡੀ ਦਲ ਦੇ ਆਉਣ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਰਾਜਸਥਾਨ ਵਿਚ ਕਈ ਏਕੜ ਫਸਲ ਦਾ ਸਫਾਇਆ ਕਰ ਦਿੱਤਾ ਹੈ।