ਹਾਲਾਂਕਿ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀ ਲੇਕਿਨ ਘਰਾਂ ਦਾ ਸਮਾਨ ਛੱਤ ਦੇ ਮਲਬੇ ਹੇਠ ਦੱਬ ਕੇ ਖਰਾਬ ਹੋ ਗਿਆ।ਪਿੰਡ ਦੇ ਪੰਚ ਬੂਟਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਵੇਰ ਤੋਂ ਹੀ ਇਲਾਕੇ 'ਚ ਪੈ ਰਹੇ ਭਾਰੀ ਮੀਂਹ ਦੇ ਕਾਰਣ ਦਿਹਾੜੀ ਕਰਕੇ ਅਪਣੇ ਪਰਿਵਾਰਾਂ ਦਾ ਪੇਟ ਪਾਲਦੇ ਤਿੰਨ ਪਰਿਵਾਰ ਪਾਲ ਸਿੰਘ ਪੁੱਤਰ ਖੇਮਾ ਸਿੰਘ ,ਲਿੱਲੂ ਸਿੰਘ ਅਤੇ ਵਿਧਵਾ ਨਸੀਬ ਕੌਰ ਪਤਨੀ ਸਵਰਗਵਾਸੀ ਰਤਨ ਸਿੰਘ ਦਾ ਘਰ ਢਹਿ ਢੇਰੀ ਹੋ ਗਿਆ।