ਮੁੱਖ ਮੰਤਰੀ ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਦੀ ਲਾਂਵਾਂ ਲੈਂਦਿਆਂ ਦੀ ਤਸਵੀਰ। ਵਿਆਹ ਉਪਰੰਤ ਮੁੱਖ ਮੰਤਰੀ ਮਾਨ ਆਪਣੇ ਘਰਵਾਲੀ ਨਾਲ ਜੱਫੀ ਪਾਏ ਨਜ਼ਰ ਆਏ। ਮੁੱਖ ਮੰਤਰੀ ਭਗਵੰਤ ਮਾਨ ਤੇ ਡਾ.ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਸਰਕਾਰੀ ਰਿਹਾਇਸ਼ 'ਤੇ ਹੋਏ ਹਨ। ਨਵ ਵਿਆਹੀ ਜੋੜੀ ਨੂੰ ਬਾਬਾ ਬੁੱਢਾ ਦਲ ਦੇ ਮੁਖੀ ਨੇ ਵੀ ਵਿਸ਼ੇਸ਼ ਤੌਰ 'ਤੇ ਆਸ਼ੀਰਵਾਦ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਘਵ ਚੱਢਾ, ਬਾਬਾ ਬੁੱਢਾ ਦਲ ਦੇ ਮੁਖੀ ਵੀ ਵਿਆਹ ਵੀ ਨਜ਼ਰ ਆਏ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ, ਜੋ ਕਿ ਉਨ੍ਹਾਂ ਦੀ ਮਾਤਾ ਜੀ ਦੀ ਇਹ ਇੱਛਾ ਸੀ। ਆਨੰਦ ਕਾਰਜਾਂ ਉਪਰੰਤ ਦੋਵੇਂ ਨਵ ਵਿਆਹਿਆ ਜੋੜਾ ਰੋਟੀ ਖਾਣ ਸਮੇਂ ਕੁੱਝ ਇਸ ਤਰ੍ਹਾਂ ਨਜ਼ਰ ਆਇਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਗੁਰਪ੍ਰੀਤ ਕੌਰ ਕੁੱਝ ਕਹਿ ਰਹੀ ਹੋਵੇ ਅਤੇ ਮਾਨ ਉਸ ਨੂੰ ਬਹੁਤ ਧਿਆਨ ਨਾਲ ਸੁਣ ਰਹੇ ਸਨ।