ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੀ ਡਾ. ਗੁਰਪ੍ਰੀਤ ਕੌਰ ਅੱਜ ਵਿਆਹ ਬੰਧਨ 'ਚ ਬੱਝ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਲਾੜਾ ਮਾਨ ਅਤੇ ਲਾੜੀ ਗੁਰਪ੍ਰੀਤ ਕੌਰ ਦੋਵੇਂ ਖੂਬ ਸਜੇ ਵਿਖਾਈ ਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਜਿੰਦਗੀ ਦਾ ਦੂਜਾ ਅਧਿਆਏ ਹੈ, ਜਿਸ ਵਿੱਚ ਉਹ ਖੂਬ ਸਜੇ ਹੋਏ ਨਜ਼ਰ ਆ ਰਹੇ ਹਨ। ਇਹ ਵਿਆਹ ਉਨ੍ਹਾਂ ਦੀ ਮਾਂ ਦੀ ਇੱਛਾ ਵੀ ਸੀ। ਮੁੱਖ ਮੰਤਰੀ ਮਾਨ ਸੁਨਹਿਰੇ ਰੰਗ ਦੇ ਕੁੜਤੇ-ਪਜਾਮੇ ਵਿੱਚ ਸਜੇ ਹੋਏ ਬਹੁਤ ਸੋਹਣੇ ਲੱਗ ਰਹੇ ਹਨ। ਮੁੱਖ ਮੰਤਰੀ ਮਾਨ ਨਜ਼ਦੀਕ ਇਸ ਤਸਵੀਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਿਖਾਈ ਦੇ ਰਹੇ ਹਨ। ਡਾ. ਗੁਰਪ੍ਰੀਤ ਕੌਰ ਲਾਲ ਰੰਗ ਦੇ ਲਹਿੰਗੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੀ ਖੂਬ ਜੱਚ ਰਹੀ ਹੈ। ਤਸਵੀਰ ਵਿੱਚ ਦੋਵਾਂ ਦੇ ਚਿਹਰੇ 'ਤੇ ਖੂਬ ਖੁਸ਼ੀ ਵਿਖਾਈ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸਾਹਿਬ 'ਚ ਪੁੱਜਣ ਤੋਂ ਪਹਿਲਾਂ ਰਿਬਨ ਕਟਾਈ ਦੀ ਰਸਮ ਵੀ ਕੀਤੀ।