ਭਗਵੰਤ ਮਾਨ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਪੇਸ਼ੇ ਤੋਂ ਡਾਕਟਰ ਹੈ। ਖਬਰਾਂ ਮੁਤਾਬਕ ਗੁਰਪ੍ਰੀਤ ਕੌਰ ਦੀ ਉਮਰ 32 ਸਾਲ ਹੈ। ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਸੀ। ਗੁਰਪ੍ਰੀਤ ਕੌਰ ਨੇ ਇਸ ਸਾਲ ਹੋਈਆਂ ਪੰਜਾਬ ਚੋਣਾਂ ਦੇ ਪ੍ਰਚਾਰ ਦੌਰਾਨ ਭਗਵੰਤ ਮਾਨ ਦਾ ਸਮਰਥਨ ਕੀਤਾ ਸੀ। ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ। ਆਖਿਰਕਾਰ ਦੋਵਾਂ ਨੇ 7 ਜੁਲਾਈ ਨੂੰ ਵਿਆਹ ਰਚਾਇਆ।
ਗੁਰਪ੍ਰੀਤ ਕੌਰ ਇੱਕ ਆਮ ਸਿੱਖ ਪਰਿਵਾਰ ਨਾਲ ਸਬੰਧਤ ਹੈ। ਗੁਰਪ੍ਰੀਤ ਦਾ ਪਰਿਵਾਰ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਸਥਿਤ ਤਿਲਕ ਨਗਰ ਦਾ ਰਹਿਣ ਵਾਲਾ ਹੈ। ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਦੇ ਪਿਤਾ ਦਾ ਨਾਂ ਇੰਦਰਜੀਤ ਸਿੰਘ ਹੈ, ਜੋ ਪਿੰਡ ਮਦਨਪੁਰ ਦੇ ਕਿਸਾਨ ਅਤੇ ਸਾਬਕਾ ਸਰਪੰਚ ਹਨ। ਡਾ: ਗੁਰਪ੍ਰੀਤ ਦੀ ਮਾਤਾ ਦਾ ਨਾਂ ਰਾਜ ਕੌਰ ਹੈ, ਉਹ ਘਰੇਲੂ ਔਰਤ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਦੇ ਪਰਿਵਾਰ ਵਿੱਚ ਦੋ ਭੈਣਾਂ ਵੀ ਹਨ।