ਪਠਾਨਕੋਟ: (ਸੁਖਜਿੰਦਰ ਕੁਮਾਰ) ਇਕ ਪਾਸੇ ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਸੜਕਾਂ ਉਤੇ ਹਨ ਅਤੇ ਦੂਜੇ ਪਾਸੇ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੇ ਘਰਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਜਿਸ ਵਜ੍ਹਾ ਨਾਲ ਜਿਥੇ ਲੋਕ ਖ਼ਾਸੇ ਪ੍ਰੇਸ਼ਾਨ ਨਜ਼ਰ ਆਏ ਰਹੇ ਹਨ, ਉਥੇ ਹੀ ਸਬਜ਼ੀਆਂ ਦੀ ਵਧੀ ਕੀਮਤਾਂ ਨਾਲ ਸਬਜ਼ੀ ਵੇਚਣ ਵਾਲਿਆਂ ਪਰੇਸ਼ਾਨ ਹਨ। ਜਿਸ ਨੂੰ ਵੇਖਦੇ ਹੋਏ ਅੱਜ ਕਾਂਗਰਸ ਵਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦਾ ਘੇਰਾਉ ਕਰ ਜਮ ਕੇ ਭੜਾਸ ਕਢੀ ਗਈ ਅਤੇ ਆਲੂ ਪਿਆਜ ਦੀਆਂ ਟੋਕਰੀਆਂ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਰੱਖ ਮਹਿੰਗਾਈ ਘਟਾਉਣ ਦੀ ਅਪੀਲ ਕੀਤੀ।
ਇਸ ਕਾਰਨ ਅਸੀਂ ਆਲੂ ਪਿਆਜ ਦੁਆਂ ਟੋਕਰੀਆਂ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਰੱਖੀਆਂ ਹਨ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਮਹਿੰਗਾਈ ਬਹੁਤ ਜਿਆਦਾ ਵੱਧ ਚੁਕੀ ਹੈ ਜਿਸ ਵਜ੍ਹਾ ਨਾਲ ਲੋਕਾਂ ਦੇ ਘਰਾਂ ਦਾ ਬਜਟ ਵਿਗੜ ਚੁੱਕਿਆ ਹੈ। ਇਸ ਲਈ ਸਾਡੀ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਅਪੀਲ ਹੈ ਕਿ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਈ ਜਾਵੇ ਤਾਂ ਜੋ ਲੋਕ ਸੁਖ ਦਾ ਸਾਹ ਲੈ ਸਕਣ।