ਬਰਨਾਲਾ( ਅਸ਼ੀਸ਼ ਸ਼ਰਮਾ) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿੱਚ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਦੀਵਾਲੀ ਮੇਲਾ ਲਗਾਇਆ ਗਿਆ, ਜਿਸ ਵਿੱਚ ਸੈਲਫ ਹੈਲਪ ਗਰੁੱਪਾਂ ਦੀਆਂ ਸਟਾਲਾਂ ਨੇ ਖੂਬ ਵਾਹ ਵਾਹ ਖੱਟੀ।ਇਨ੍ਹਾਂ ਸਟਾਲਾਂ ’ਤੇ ਅਚਾਰ, ਚਟਨੀ, ਮੁਰੱਬੇ, ਹੱਥ ਦੀਆਂ ਬਣਾਈਆਂ ਵਸਤਾਂ, ਹੱਥ ਦੇ ਬਣਾਏ ਸਵੈਟਰ, ਬੱਚਿਆਂ ਦੇ ਕੱਪੜੇ, ਜੈਵਿਕ ਸਬਜ਼ੀਆਂ, ਮੱਕੀ, ਬਾਜਰੇ, ਰਾਗੀ, ਜਵਾਰ, ਕੰਗਣੀ ਦਾ ਆਟਾ, ਸਰ੍ਹੋਂ ਦਾ ਸਾਗ, ਸਵੀਟ ਕਾਰਨ(ਮਿੱਠੀ ਮੱਕੀ), ਦਾਲਾਂ, ਅਨਾਜ ਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ, ਫੁੱਲਾਂ ਤੇ ਸਜਾਵਟੀ ਬੂਟਿਆਂ ਦੀ ਪਨੀਰੀ ਦੀਆਂ ਸਟਾਲਾਂ ਖਿੱਚ ਦਾ ਕੇਂਦਰ ਰਹੀਆਂ।
ਉਨ੍ਹਾਂ ਕਿਹਾ ਕਿ ਆਤਮਾ ਸਕੀਮ ਤਹਿਤ ਹੋਰ ਸੈਲਫ ਹੈਲਪ ਗਰੁੱਪ ਬਣਾ ਕੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਜਾਵੇਗਾ ਤੇ ਵਿਸ਼ੇਸ਼ ਟ੍ਰੇਨਿੰਗਾਂ ਵੀ ਦਿੱਤੀਆਂ ਜਾਣਗੀਆਂ।ਇਸ ਮੌਕੇ ਸਿੱਖਿਆ ਵਿਭਾਗ ਤੋਂ ਡੀਐਸਈ ਰਿਜ਼ਵਾਨ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਲਾਈਆਂ ਗਈਆਂ ਦੀਵਿਆਂ, ਮੋਮਬੱਤੀਆਂ, ਕਾਗਜ਼ ਦੇ ਥੈਲਿਆਂ ਤੇ ਹੋਰ ਸਜਾਵਟੀ ਸਾਮਾਨ ਦੀਆਂ ਸਟਾਲਾਂ ਨੂੰ ਵੀ ਲੋਕਾਂ ਵੱਲੋਂ ਸਲਾਹਿਆ ਗਿਆ।