ਖੇਤੀ ਕਾਨੂੰਨਾਂ ਖਿਲਾਫ ਰੇਲਵੇ ਟਰੈਕਾਂ ਉਤੇ ਡਟੇ ਕਿਸਾਨਾਂ ਨੂੰ ਲਾਂਭੇ ਕਰਨ ਲਈ ਰੇਲਵੇ ਵਿਭਾਗ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਭਾਵੇਂ ਕਿਸਾਨਾਂ ਨੇ ਜਿਆਦਾਤਰ ਟਰੈਕ ਖਾਲੀ ਕਰ ਦਿੱਤੇ ਹਨ ਪਰ ਰਾਮਾ ਮੰਡੀ ਸਿਰਸਾ ਰੇਲਵੇ ਲਾਈਨ ਉਤੇ ਕਿਸਾਨ ਅਜੇ ਵੀ ਬੈਠੇ ਹਨ। ਹੁਣ ਰੇਲਵੇ ਵਿਭਾਗ ਨੇ ਰਾਮਾ ਮੰਡੀ ਸਿਰਸਾ ਰੇਲਵੇ ਲਾਈਨ ਨੂੰ ਬੈਰੀਕੇਡ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੂੰ ਜਾਣ ਵਾਲੀ ਰੇਲਵੇ ਲਾਈਨ ਨੂੰ ਅਜੇ ਵੀ ਜਾਮ ਕੀਤਾ ਹੋਇਆ ਹੈ। ਅੱਜ ਸ਼ਾਮ ਤੱਕ ਕੋਈ ਫੈਸਲਾ ਹੋਣ ਦੀ ਉਮੀਦ ਹੈ। ਰੇਲ ਟਰੈਕ ਉਤੇ ਬੈਠੋੇ ਕਿਸਾਨ। ਰੇਲ ਟਰੈਕ ਉਤੇ ਬੈਠੋੇ ਕਿਸਾਨ।